ਕੈਨੇਡੀਅਨ ਮਾਹਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ ਕੀਤੀ ਜਾਰੀ

02/14/2021 5:58:31 PM

ਓਟਾਵਾ (ਭਾਸ਼ਾ): ਕੈਨੇਡਾ ਦੇ ਸਿਹਤ ਮਾਹਰਾਂ ਨੇ 9 ਸੂਬਿਆਂ ਵਿਚ ਵਾਇਰਸ ਦੇ ਵੈਰੀਐਂਟ ਦੀ ਜਾਣਕਾਰੀ ਮਿਲਣ ਮਗਰੋਂ ਕੋਵਿਡ-19 ਲਾਗ ਦੀ ਬੀਮਾਰੀ ਦੀ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 13 ਫਰਵਰੀ ਤੱਕ ਕੈਨੇਡਾ ਨੇ ਯੂਕੇ ਬੀ.1.1.7 ਵੇਰੀਐਂਟ ਦੇ 429 ਮਾਮਲੇ, ਦੱਖਣੀ ਅਫਰੀਕਾ ਦੇ ਬੀ.1.351 ਵੇਰੀਐਂਟ ਦੇ 28 ਮਾਮਲੇ ਅਤੇ ਪੀ.1 ਬ੍ਰਾਜ਼ੀਲੀਅਨ ਸਟ੍ਰੇਨ ਦੇ ਇੱਕ ਮਾਮਲੇ ਦੀ ਰਿਪੋਰਟ ਕੀਤੀ ਹੈ।

ਕੈਨੇਡਾ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟਾਮ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿਚ ਕਿਹਾ ਭਾਵੇਂਕਿ ਵਾਇਰਸ ਦੇ ਨਿਰੰਤਰ ਵਿਕਸਿਤ ਹੁੰਦੇ ਰੂਪਾਂ ਦਾ ਉਭਰਨਾ ਆਮ ਗੱਲ ਹੈ ਪਰ ਕੁਝ ਰੂਪਾਂ ਨੂੰ 'ਚਿੰਤਾ ਦੇ ਰੂਪ' ਮੰਨਿਆ ਜਾਂਦਾ ਹੈ ਕਿਉਂਕਿ ਇਹ ਵਧੇਰੇ ਅਸਾਨੀ ਨਾਲ ਫੈਲ ਜਾਂਦੇ ਹਨ। ਕੁਝ ਵਧੇਰੇ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੇ ਹਨ ਜਾਂ ਮੌਜੂਦਾ ਟੀਕੇ ਉਨ੍ਹਾਂ ਦੇ ਵਿਰੁੱਧ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ। ਟਾਮ ਨੇ ਅੱਗੇ ਕਿਹਾ,“ਇਸ ਲਈ ਸਾਨੂੰ ਆਪਣੇ ਜਨਤਕ ਸਿਹਤ ਉਪਾਵਾਂ ਅਤੇ ਵਿਅਕਤੀਗਤ ਅਭਿਆਸਾਂ ਵਿਚ ਸਖ਼ਤ ਸਾਵਧਾਨੀ ਬਣਾਈ ਰੱਖਣ ਦੀ ਲੋੜ ਹੈ। ਇਸ ਨਾਲ ਇਨ੍ਹਾਂ ਰੂਪਾਂ ਨੂੰ ਮਹਾਮਾਰੀ ਦੇ ਰੂਪ ਵਿਚ ਦੁਬਾਰਾ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ।”

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਹਾਈਵੇਅ 11 'ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੁੱਲ 823,048 ਕੋਵਿਡ-19 ਕੇਸ ਅਤੇ 21,213 ਮੌਤਾਂ ਹੋਈਆਂ ਹਨ।ਓਂਟਾਰੀਓ ਨੇ ਸ਼ਨੀਵਾਰ ਨੂੰ 1,300 ਨਵੇਂ ਕੇਸਾਂ ਅਤੇ 19 ਹੋਰ ਮੌਤਾਂ ਦੀ ਪੁਸ਼ਟੀ ਕੀਤੀ।ਸੂਬਿਆਂ ਵਿਚ ਦਰਜ ਕੇਸਾਂ ਦੀ ਸੱਤ ਦਿਨਾਂ ਦੀ ਔਸਤ ਹੁਣ 1,167 ਹੈ, ਜੋ ਇਕ ਹਫ਼ਤੇ ਪਹਿਲਾਂ 1,479 ਸੀ। ਸ਼ਨੀਵਾਰ ਦੀ ਓਂਟਾਰੀਓ ਵਿਚ ਲੈਬ-ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 284,887 ਹੈ, ਜਿਸ ਵਿਚ ਮੌਤ ਅਤੇ ਰਿਕਵਰੀ ਗਿਣਤੀ ਸ਼ਾਮਲ ਹੈ।ਓਂਟਾਰੀਓ ਵਿਚ ਕੁੱਲ 164,307 ਲੋਕਾਂ ਨੇ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਇਸ ਬੀਮਾਰੀ ਤੋਂ ਮੁਕਤ ਹੋ ਚੁੱਕੇ ਹਨ।

ਇਸ ਦੌਰਾਨ, ਕਿਊਬਿਕ ਵਿਚ ਸ਼ਨੀਵਾਰ ਨੂੰ 1,049 ਨਵੇਂ ਕੇਸ ਸਾਹਮਣੇ ਆਏ, ਜੋ ਕਿ ਕੇਸਾਂ ਦੀ ਕੁੱਲ ਸੰਖਿਆ 275,880 ’ਤੇ ਲੈ ਆਏ। ਸੂਬੇ ਨੇ ਵੀ 33 ਵਾਧੂ ਮੌਤਾਂ ਦੀ ਪੁਸ਼ਟੀ ਕੀਤੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 10,201 ਹੋ ਗਈ। ਹੁਣ ਤੱਕ, ਸੂਬੇ ਵਿਚ ਟੀਕੇ ਦੀਆਂ 290,953 ਖੁਰਾਕਾਂ ਦਿੱਤੀਆਂ ਗਈਆਂ ਹਨ।

ਨੋਟ- ਕੈਨੇਡੀਅਨ ਮਾਹਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ ਕੀਤੀ ਜਾਰੀ, ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana