ਖੂਨ ਦੀ ਇਕ ਬੂੰਦ ਨਾਲ ਕੈਂਸਰ ਦਾ ਪਤਾ ਲਾਏਗਾ ਸੈਂਸਰ

02/25/2020 8:23:56 PM

ਲੰਡਨ(ਇੰਟ.)- ਨੀਦਰਲੈਂਡ ਦੀ ਯੂਨੀਵਰਸਿਟੀ ਆਫ ਟਵੈਂਟੇ ਅਤੇ ਵੈਗਨਿੰਗੇਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਨੈਨੋ ਸੈਂਸਰ ਵਿਕਸਿਤ ਕੀਤਾ ਹੈ, ਜੋ ਖੂਨ ਦੀ ਇਕ ਬੂੰਦ ਨਾਲ ਕੈਂਸਰ ਦਾ ਪਤਾ ਲਾ ਸਕਦੇ ਹਨ। ਇਹ ਸੈਂਸਰ ਖੂਨ ਵਿਚ ਬਾਇਓਮਾਰਕਰ ਦੀ ਇਕ ਵਿਆਪਕ ਸੰਘਣਤਾ ਵਿਚੋਂ 10 ਕਣ ਪ੍ਰਤੀ ਮਾਈਕਰੋ ਲਿਟਰ ਤੋਂ 10 ਲੱਖ ਟਨ ਪ੍ਰਤੀ ਮਾਈਕਰੋ ਲਿਟਰ ਤਕ ਕੈਂਸਰ ਦਾ ਪਤਾ ਲਾ ਸਕਦਾ ਹੈ।

ਮੈਟਾਸਟੇਟਿਕ ਕੈਂਸਰ ਦਾ ਪਤਾ ਲਾਉਣ ਲਈ ਖੂਨ ਵਿਚ ਕੈਂਸਰ ਬਾਇਓਮਾਰਕਰ ਦੀ ਭਾਲ ਦਾ ਇਹ ਭਰੋਸੇਮੰਦ ਢੰਗ ਹੈ। ਇਨ੍ਹਾਂ ਮਾਰਕਰਾਂ ਦੀ ਸੰਘਣਤਾ ਬਹੁਤ ਘੱਟ ਹੁੰਦੀ ਹੈ, ਜਿਸ ਨਾਲ ਕੈਂਸਰ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨੂੰ ਦੂਰ ਕਰਨਾ ਇਕ ਮੁੱਖ ਚੁਣੌਤੀ ਹੈ।

ਮੈਟਾਸਟੇਟਿਕ ਕੈਂਸਰ ਜਾਂ ਮੈਟਾਸਟੇਟਿਕ ਟਿਊਮਰ ਸਰੀਰ ’ਚ ਇਕ ਭਾਗ ਤੋਂ ਸ਼ੁਰੂ ਹੋ ਕੇ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਫੈਲ ਜਾਂਦਾ ਹੈ। ਮੈਟਾਸਟੇਟਿਕ ਕੈਂਸਰ ਕੋਸ਼ਿਕਾਵਾਂ ਵਿਚ ਅਕਸਰ ਲਸਿਕਾ ਪ੍ਰਣਾਲੀ ਜਾਂ ਖੂਨ ਪ੍ਰਵਾਹ ਦੇ ਮਾਧਿਅਮ ਨਾਲ ਸਰੀਰ ਦੇ ਹੋਰ ਹਿੱਸਿਆਂ ਵਿਚ ਫੈਲਦਾ ਹੈ। ਇਹ ਖੋਜ ਨੈਨੋ ਲੈਟਰਸ, ਅਮਰੀਕਨ ਕੈਮੀਕਲ ਸੋਸਾਇਟੀ ਦੀ ਇਕ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ। ਟਿਊਮਰ ਤੋਂ ਉਤਪੰਨ ਕੋਸ਼ਕੀ ਪੁਟਿਕਾ ਕੈਂਸਰ ਬਾਇਓਮਾਰਕਰ ਦੇ ਰੂਪ ਵਿਚ ਉਭਰਦੇ ਹਨ। ਟਿਊਮਰ-ਡਰਾਈਵਡ ਐਕਸਟਰ ਸੈਲੂਲਰ ਵੈਸੀਕਲਸ ਹੋਰ ਕੈਂਸਰ ਬਾਇਓਮਾਰਕਰ ਦੀ ਤੁਲਨਾ ਵਿਚ ਖੂਨ ਵਿਚ ਕਾਫੀ ਵੱਧ ਮਾਤਰਾ ਵਿਚ ਹੁੰਦੇ ਹਨ। ਹੋਰ ਖੂਨ ਘਟਕਾਂ ਦੀ ਤੁਲਨਾ ਵਿਚ ਇਨ੍ਹਾਂ ਦੀ ਸੰਘਣਤਾ ਘੱਟ ਰਹਿੰਦੀ ਹੈ।

ਕਿਵੇਂ ਬਣਾਇਆ ਨੈਨੋ ਸੈਂਸਰ
ਨੈਨੋ ਸਕੇਲ ’ਤੇ ਸੈਂਸਰ 2 ਕੰਘੀਆਂ ਦੀ ਤਰ੍ਹਾਂ ਇਕ-ਦੂਜੇ ਵਿਚ ਗੁਥਿਆ ਹੋਇਆ ਹੁੰਦਾ ਹੈ, ਜੋ ਕੰਘੀਆਂ ਦੇ ਦੰਦਾਂ ਵਿਚਕਾਰ ਜਗ੍ਹਾ ਛੱਡ ਦਿੰਦਾ ਹੈ, ਇਸ ਵਿਚ 120 ਨੈਨੋ ਮੀਟਰ ਦੇ ਆਲੇ-ਦੁਆਲੇ ਇਲੈਕਟ੍ਰੋਡ ਹੁੰਦੇ ਹਨ। ਛੋਟੇ ਆਕਾਰ ਦੀ ਥਾਂ ਸੰਕੇਤਾਂ ਨੂੰ ਦੱਸਦੀ ਹੈ। ਸੈਂਸਰ ਵਿਚ ਚੁਣਨ ਦੇ ਦੋ ਪੱਧਰ ਅਤੇ ਪਤਾ ਕਰਨ ਦੇ ਦੋ ਪੱਧਰ ਹੁੰਦੇ ਹਨ। ਇਹ ਸੈਂਸਰ ਕੈਂਸਰ ਕਣਾਂ ਦਾ ਪਤਾ ਅਸਾਨੀ ਨਾਲ ਲਾ ਲੈਂਦਾ ਹੈ।

Baljit Singh

This news is Content Editor Baljit Singh