ਕੈਂਸਰ ਸਰਵਾਈਵਰ ਬੱਚੀ ਆਪਣੇ ਡੋਨਰ ਲਈ ਬਣੀ ਫਲਾਵਰ ਗਰਲ

07/05/2018 9:32:10 AM

ਕੈਲੀਫੋਰਨੀਆ(ਬਿਊਰੋ)— ਕੈਂਸਰ ਸਰਵਾਈਵਰ ਇਕ 3 ਸਾਲ ਬੱਚੀ ਆਪਣੇ ਡੋਨਰ ਦੇ ਵਿਆਹ ਵਿਚ ਫਲਾਵਰ ਗਰਲ ਬਣ ਕੇ ਪਹੁੰਚੀ। ਦਰਅਸਲ ਕੈਲੀਫੋਰੀਆ ਦੀ ਰਹਿਣ ਵਾਲੀ ਸਕਾਈ ਸਵਰੀਨ ਮੈਕਕਾਰਮਿਕ ਜਦੋਂ 1 ਸਾਲ ਦੀ ਸੀ ਤਾਂ ਉਸ ਨੂੰ ਜੁਵੇਨਾਈਲ ਮਈਲੋਮੋਨਾਸਿਟਕ ਲਿਊਕੇਮੀਆ ਭਾਵ ਬਲੱਡ ਕੈਂਸਰ ਹੋ ਗਿਆ ਸੀ। ਉਸ ਸਮੇਂ ਉਸ ਨੂੰ ਬੋਨ ਮੈਰੋ ਟਰਾਂਸਪਲਾਂਟ ਦੀ ਜ਼ਰੂਰਤ ਸੀ। ਹੈਡਨ ਹੈਟਫੀਲਡ ਰਾਇਲਜ਼ ਨੇ ਆਪਣੇ ਕਾਲਜ ਦੇ ਸਮੇਂ ਵਿਚ ਬੋਨ ਮੈਰੋ ਟਰਾਂਸਪਲਾਂਟ ਲਈ ਦਸਤਖਤ ਕੀਤੇ ਸਨ। ਹੈਡਨ ਨੇ ਬੱਚੀ ਦੀ ਮਦਦ ਕਰਨ ਲਈ ਉਸ ਨੂੰ ਬੋਨ ਮੈਰੋ ਦੇ ਦਿੱਤਾ। ਜਦੋਂ 21 ਜੂਨ ਨੂੰ ਹੈਡਨ ਦਾ ਵਿਆਹ ਹੋਇਆ ਸੀ ਤਾਂ ਸਕਾਈ ਉਨ੍ਹਾਂ ਦੇ ਵਿਆਹ ਵਿਚ ਫਲਾਵਰ ਗਰਲ ਬਣ ਕੇ ਪਹੁੰਚੀ। ਤੁਹਾਨੂੰ ਦੱਸ ਦੇਈਏ ਸਕਾਈ ਨੂੰ ਉਸ ਦੇ ਜਨਮਦਿਨ 'ਤੇ ਰਾਇਲਜ਼ ਵੱਲੋਂ ਉਨ੍ਹਾਂ ਦੇ ਵਿਆਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।


ਹੈਡਨ ਦੀ ਫੋਟੋਗ੍ਰਾਫਰ ਜੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਟੋਰੀ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਬਾਰੇ ਸੋਚਿਆ ਅਤੇ ਇਕ ਬਲਾਗ ਲਿਖਿਆ। ਜੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹੈਡਨ ਨੇ ਅਜਿਹਾ ਕੁੱਝ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੈਡਨ 'ਤੇ ਮਾਣ ਹੈ।