ਕੈਂਸਰ ਨਾਲ ਇਕ ਹੋਰ ਘਰ ਦਾ ਚਿਰਾਗ ਬੁੱਝਿਆ, ਹਰ ਅੱਖ ਹੋਈ ਨਮ (ਤਸਵੀਰਾਂ)

12/08/2017 12:33:32 PM

ਹਿਰਮ(ਬਿਊਰੋ)—ਜੋਰਜੀਆ ਦੇ ਹਿਰਮ ਤੋਂ ਦਿਲ ਨੂੰ ਝੰਜੋੜ ਕੇ ਰੱਖਣ ਦੇਣ ਵਾਲੀ ਖਬਰ ਆਈ ਹੈ। ਜਿੱਥੇ 6 ਸਾਲ ਦਾ ਛੋਟਾ ਜਿਹਾ, ਮਾਸੂਮ ਬੱਚਾ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਇਸ ਬੱਚੇ ਦਾ ਨਾਂ ਬ੍ਰੈਂਟਲੇ ਡੋਬਸ ਸੀ, ਜਿਸ ਨੇ ਬੀਤੀ 6 ਦਸੰਬਰ ਨੂੰ ਦੁਨੀਆ ਛੱਡ ਦਿੱਤੀ। ਖਾਸ ਗੱਲ ਇਹ ਹੈ ਕਿ ਡੋਬਸ ਦੀ ਮੌਤ ਨਾਲ ਨਾ ਸਿਰਫ ਉਸ ਦੇ ਪਰਿਵਾਰ ਹੀ ਹੰਝੂ ਨਹੀਂ ਵਹਾ ਰਹੇ ਸਨ ਸਗੋਂ ਦੁਨੀਆ ਦੇ ਕਈ ਕੋਨਿਆਂ 'ਚ ਬੈਠੇ ਲੋਕ ਵੀ ਹੰਝੂ ਵਹਾ ਰਹੇ ਸਨ।
ਆਓ ਜਾਣਦੇ ਹਾਂ ਹੋਇਆ ਕੀ ਡੋਬਸ ਨੂੰ
ਅਖੀਰਕਾਰ ਇਕ ਵਾਰ ਫਿਰ ਕੈਂਸਰ ਦੀ ਜਿੱਤ ਹੋ ਗਈ ਅਤੇ ਮਾਸੂਮੀਅਤ ਹਾਰ ਗਈ। ਦੱਸਿਆ ਜਾ ਰਿਹਾ ਹੈ ਕਿ ਡੋਬਸ ਨੂੰ ਕੈਂਸਰ ਸੀ, ਜਿਸ ਤੋਂ ਉਹ ਹਾਰ ਗਿਆ ਪਰ ਉਸ ਦੀ ਆਖਰੀ ਇੱਛਾ ਪੂਰੀ ਹੋ ਗਈ। ਦਰਅਸਲ ਕੈਂਸਰ ਦੀ ਵਜ੍ਹਾ ਨਾਲ ਡੋਬਸ ਦੇ ਦਿਮਾਗ ਵਿਚ ਇਕ ਖਤਰਨਾਕ ਟਿਊਮਰ ਬਣ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਇਹ ਟਿਊਮਰ ਨਾ ਤਾਂ ਖਤਮ ਹੋ ਰਿਹਾ ਸੀ ਅਤੇ ਨਾ ਹੀ ਇਸ ਨੂੰ ਕੱਢਿਆ ਜਾ ਸਕਦਾ ਸੀ ਪਰ ਡੋਬਸ ਦੀ ਇਕ ਗੱਲ ਨੇ ਸਾਰਿਆਂ ਦੀਆਂ ਅੱਖਾਂ 'ਚੋਂ ਹੰਝੂ ਲੈ ਆਉਂਦੇ। ਕਿਉਂਕੀ ਦੁਨੀਆ ਛੱਡਦੇ ਸਮੇਂ ਵੀ ਉਹ ਹੱਸ ਰਿਹਾ ਸੀ। ਮੰਨੋਂ ਜਿਵੇਂ ਉਸ ਨੇ 6 ਸਾਲ ਦੀ ਛੋਟੀ ਜਿਹੀ ਜ਼ਿੰਦਗੀ ਵਿਚ ਹੀ ਪੂਰਾ ਜੀਵਨ ਜੀਅ ਲਿਆ ਹੋਵੇ। ਡੋਬਸ ਦੀ ਇਹ ਕਹਾਣੀ ਹੋਲੀ-ਹੋਲੀ ਦੁਨੀਆ ਦੇ ਕਈ ਹਿੱਸਿਆਂ ਵਿਚ ਵਾਇਰਲ ਹੋ ਗਈ।
ਡੋਬਸ ਚਾਹੁੰਦਾ ਸੀ ਕਿ ਉਹ ਇਸ ਸਾਲ ਦਾ ਵੀ ਕ੍ਰਿਸਮਸ ਵੀ ਮਨਾ ਲਏ ਪਰ ਕ੍ਰਿਸਮਸ ਤੱਕ ਬਚੇ ਰਹਿਣਾ ਕਾਫੀ ਮੁਸ਼ਕਲ ਸੀ। ਇਸ ਲਈ ਡੋਬਸ ਨੇ ਜੀਵਨ ਦੀ ਆਖਰੀ ਇੱਛਾ ਜਤਾਈ ਕਿ ਉਸ ਕ੍ਰਿਸਮਸ 'ਤੇ ਕਈ ਸਾਰੇ ਲੋਕ ਤੋਹਫੇ ਭੇਜਣ। ਹੋਇਆ ਵੀ ਇਹ ਹੀ, ਡੋਬਸ ਨੂੰ ਉਸ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਬਾਹਰ ਤੋਂ ਵੀ ਕਈ ਸਾਰੇ ਤੋਹਫੇ ਮਿਲੇ। ਡੋਬਸ ਦੇ ਪਰਿਵਾਰਕ ਮੈਂਬਰ ਉਸ ਨੂੰ ਬਿਲਕੁੱਲ ਵੀ ਇਹ ਅਹਿਸਾਸ ਨਹੀਂ ਕਰਾਉਣਾ ਚਾਹੁੰਦੇ ਸਨ ਕਿ ਉਹ ਇਸ ਦੁਨੀਆ ਨੂੰ ਛੱਡ ਕੇ ਜਾ ਰਿਹਾ ਹੈ। ਇਸ ਲਈ ਘਰ ਵਿਚ ਤਿਉਹਾਰ ਤਰ੍ਹਾਂ ਦਾ ਹੀ ਮਾਹੌਲ ਰਿਹਾ ਸੀ। ਇਸ ਦੌਰਾਨ ਡੋਬਸ ਨੇ ਹੱਸਦੇ-ਖੇਡਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।