ਆਸਟਰੇਲੀਆ ''ਚ ਆਇਆ ਤੇਜ਼ ਤੂਫਾਨ, ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਨਾਲ ਝੱਲਣੀ ਪਈ ਪਰੇਸ਼ਾਨੀ (ਦੇਖੋ ਤਸਵੀਰਾਂ)

01/13/2017 5:05:30 PM

ਕੈਨਬਰਾ— ਆਸਟਰੇਲੀਆ ''ਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ''ਚ ਸ਼ੁੱਕਰਵਾਰ ਦੀ ਸ਼ਾਮ ਨੂੰ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਇੱਥੇ ਤੇਜ਼ ਤੂਫਾਨ ਆਇਆ ਹੈ। ਇਸ ਤੂਫਾਨ ਕਾਰਨ ਜਿੱਥੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਇਆ ਹੈ, ਉੱਥੇ ਹੀ ਕੁਝ ਪਰੇਸ਼ਾਨੀ ਵੀ ਝੱਲਣੀ ਪਈ। ਤੇਜ਼ ਆਏ ਤੂਫਾਨ ਕਾਰਨ ਦਰੱਖਤ ਜੜੋ ਉਖੜ ਗਏ, ਜਿਸ ਕਾਰਨ ਸੜਕਾਂ ''ਤੇ ਚੱਲਣ ਵਾਲੀਆਂ ਮੋਟਰ ਗੱਡੀਆਂ ਨੂੰ ਨੁਕਸਾਨ ਪੁੱਜਾ ਹੈ। ਦਰੱਖਤ ਇਨ੍ਹਾਂ ਗੱਡੀਆਂ ''ਤੇ ਡਿੱਗ ਗਏ ਅਤੇ ਗੱਡੀਆਂ ਨੁਕਸਾਨੀਆਂ ਗਈਆਂ। ਤੂਫਾਨ ਕਾਰਨ ਜ਼ਖਮੀ ਹੋਏ ਇਕ ਵਿਅਕਤੀ ਨੂੰ ਕੈਨਬਰਾ ਦੇ ਹਸਪਤਾਲ ਲਿਜਾਇਆ ਗਿਆ। ਸੰਸਦ ਅਤੇ ਦੂਤਘਰ ਦੇ ਬਾਹਰਲੇ ਖੇਤਰ ''ਚ ਕਈ ਦਰੱਖਤ ਟੁੱਟ ਕੇ ਡਿੱਗ ਗਏ।
ਇਹ ਤੂਫਾਨ ਸ਼ਾਮ ਤਕਰੀਬਨ 4 ਵਜ ਕੇ 15 ਮਿੰਟ ''ਤੇ ਆਇਆ। ਮੌਸਮ ਵਿਭਾਗ ਮੁਤਾਬਕ 15 ਤੋਂ 20 ਮਿੰਟ ਦੇ ਇਸ ਤੂਫਾਨ ਕਾਰਨ ਲੋਕ ਪ੍ਰਭਾਵਿਤ ਹੋਏ। 
ਐਮਰਜੈਂਸੀ ਸਰਵਿਸ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੂੰ ਮਦਦ ਲਈ ਤਕਰੀਬਨ 650 ਲੋਕਾਂ ਦੇ ਫੋਨ ਕਾਲ ਆਏ। ਤੂਫਾਨ ਕਾਰਨ ਬਿਜਲੀ ਠੱਪ ਹੋ ਗਈ। ਤਕਰੀਬਨ 16,000 ਬਿਜਲੀ ਦੇ ਕੁਨੈਕਸ਼ਨ ਤੂਫਾਨ ਕਾਰਨ ਪ੍ਰਭਾਵਿਤ ਹੋਏ। ਫਿਲਹਾਲ ਕੈਨਬਰਾ ਵਾਸੀਆਂ ਨੂੰ ਗਰਮ ਮੌਸਮ ''ਚ ਇਸ ਤੂਫਾਨ ਕਾਰਨ ਕੁਝ ਬਦਲਾਅ ਮਹਿਸੂਸ ਹੋਇਆ। ਦੱਸਿਆ ਜਾ ਰਿਹਾ ਹੈ ਕਿ ਵਧ ਗਰਮੀ ਪੈਣ ਕਾਰਨ ਅਧਿਕਾਰੀਆਂ ਨੇ ਅੱਗ ਦੇ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਸੀ।

Tanu

This news is News Editor Tanu