ਕੈਨੇਡਾ ਨੇ ਰੇਲ ਯਾਤਰੀਆਂ ਲਈ ਜ਼ਰੂਰੀ ਕੀਤਾ ਮਾਸਕ ਪਾਉਣਾ

06/23/2020 10:59:13 AM

ਓਟਾਵਾ- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ ਵਿਚ ਹੁਣ ਰੇਲ ਗੱਡੀਆਂ ਵਿਚ ਸਫਰ ਕਰਨ ਵਾਲਿਆਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਮੰਗਲਵਾਰ ਤੋਂ ਇਹ ਨਿਯਮ ਲਾਗੂ ਹੋ ਗਿਆ ਹੈ। 

ਉਨ੍ਹਾਂ ਕਿਹਾ ਕਿ ਖਾਣ-ਪੀਣ ਤੋਂ ਇਲਾਵਾ ਹਰ ਵਿਅਕਤੀ ਨੂੰ ਪੂਰੇ ਸਫਰ ਦੌਰਾਨ ਮਾਸਕ ਪਾ ਕੇ ਰੱਖਣਾ ਪਵੇਗਾ। ਹਾਲਾਂਕਿ, ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਡਾਕਟਰੀ ਇਲਾਜ ਕਰਾ ਰਹੇ ਮੁਸਾਫਰ ਜਿਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ ਅਤੇ ਜਿਹੜੇ ਬਿਨਾਂ ਸਹਾਇਤਾ ਤੋਂ ਆਪਣੇ ਮਾਸਕ ਨਹੀਂ ਹਟਾ ਸਕਦੇ, ਉਨ੍ਹਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। 

ਮਾਂਟਰੀਅਲ ਦੀ ਯਾਤਰੀ ਰੇਲ ਸਰਵਿਸ ਨੇ ਕਿਹਾ ਕਿ ਇਹ ਇਸ ਲਈ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਆਰਥਿਕਤਾ ਦੇ ਹੌਲੀ-ਹੌਲੀ ਮੁੜ ਖੁੱਲ੍ਹਣ ਨਾਲ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ। ਵਾਇਆ ਰੇਲ ਕੈਨੇਡਾ ਯਾਤਰੀਆਂ ਦਾ ਸਾਹਮਣਾ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਮਾਸਕ ਪਾਉਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ 1,03,418 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਤੇ ਇੱਥੇ 8,494 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

Lalita Mam

This news is Content Editor Lalita Mam