ਟਿਕਟਾਕ ਚਲਾਉਣ ਵਾਲੇ ਇਸ ਕੈਨੇਡੀਅਨ ਡਾਕਟਰ ਦੇ ਲੋਕ ਹੋਏ ਮੁਰੀਦ, ਇੰਝ ਬਚਾ ਰਿਹਾ ਕਈ ਜਾਨਾਂ

10/11/2020 3:16:31 PM

ਟੋਰਾਂਟੋ- ਬਹੁਤ ਸਾਰੇ ਲੋਕ ਟਿਕਟਾਕ ਚਲਾਉਣ ਦੇ ਸ਼ੌਂਕੀਨ ਹਨ ਪਰ ਬਹੁਤੇ ਇਸ ਨੂੰ ਸਿਰਫ ਮਨੋਰੰਜਨ ਦਾ ਸਾਧਨ ਹੀ ਮੰਨਦੇ ਹਨ ਪਰ ਕੁਝ ਲੋਕ ਇਸ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕਰਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਇਕ ਡਾਕਟਰ ਦੀ ਜੋ ਟਿਕਟਾਕ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਟਿਪਸ ਦਿੰਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੇ ਫੈਨ ਬਣ ਗਏ ਹਨ ਤੇ ਉਨ੍ਹਾਂ ਦੇ ਦੱਸੇ ਸੁਝਾਅ ਨੂੰ ਮੰਨ ਵੀ ਰਹੇ ਹਨ।

ਟੋਰਾਂਟੋ ਵਾਸੀ ਡਾਕਟਰ ਨਾਹੀਦ ਦੋਸਾਨੀ ਦੀਆਂ ਵੀਡੀਓਜ਼ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੀਆਂ ਹਨ ਤਾਂ ਕਿ ਲੋਕ ਕੋਰੋਨਾ ਵਾਇਰਸ ਤੋਂ ਬਚੇ ਹੋਏ ਹਨ, ਉਹ ਸੁਰੱਖਿਅਤ ਰਹਿਣ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਪ੍ਰੈੱਸ ਕਾਨਫਰੰਸਾਂ ਰਾਹੀਂ ਜਾਣਕਾਰੀ ਲੈਣੀ ਪਸੰਦ ਨਹੀਂ ਕਰਦੇ ਇਸ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਪਸੰਦੀਦਾ ਪਲੈਟਫਾਰਮ 'ਤੇ ਮਿਲਣਾ ਪਸੰਦ ਕਰਦੇ ਹਨ।

ਡਾਕਟਰ ਨਾਹੀਦ ਨੇ ਦੱਸਿਆ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓਜ਼ ਬਣਾਉਂਦੇ ਹਨ, ਜਿਸ ਵਿਚ ਦੱਸਿਆ ਜਾਂਦਾ ਹੈ ਕਿ ਲੋਕ ਕਿਵੇਂ ਰਹਿਣ। ਉਨ੍ਹਾਂ ਲਈ ਸਮਾਜਕ ਦੂਰੀ ਤੇ ਮਾਸਕ ਲਾਉਣਾ ਕਿੰਨਾ ਕੁ ਜ਼ਰੂਰੀ ਹੈ। ਹਾਲਾਂਕਿ ਅਜੇ ਵੀ ਕੁਝ ਲੋਕ ਕੋਰੋਨਾ ਪਾਬੰਦੀਆਂ ਨੂੰ ਨਹੀਂ ਮੰਨ ਰਹੇ, ਜਿਸ ਕਾਰਨ ਭਾਰਤ ਵਰਗੇ ਦੇਸ਼ਾਂ ਵਿਚ ਕੋਰੋਨਾ ਦਾ ਖਤਰਾ ਵੱਧਦਾ ਜਾ ਰਿਹਾ ਹੈ। 

Lalita Mam

This news is Content Editor Lalita Mam