ਸਨੋਡੇਨ ਨੂੰ ਪਨਾਹ ਦੇਣ ਵਾਲੀ ਔਰਤ ਲਈ ਕੈਨੇਡਾ ਨੇ ਖੋਲ੍ਹੇ ਦਰਵਾਜ਼ੇ

03/26/2019 5:26:01 PM

ਓਟਾਵਾ (ਏਜੰਸੀ)- ਕੈਨੇਡਾ ਦੇ ਅਧਿਕਾਰੀਆਂ ਨੇ ਐਡਵਰਡ ਸਨੋਡੇਨ ਨੂੰ ਹਾਂਗਕਾਂਗ ਵਿਚ ਪਨਾਹ ਦੇਣ ਵਾਲੀ ਇਕ ਔਰਤ ਅਤੇ ਉਸ ਦੀ ਧੀ ਨੂੰ ਪਨਾਹ ਦੀ ਮਨਜ਼ੂਰੀ ਦਿੱਤੀ ਹੈ। ਮਹਿਲਾ ਨੇ ਸਨੋਡੇਨ ਨੂੰ ਅਜਿਹੇ ਸਮੇਂ ਹਾਂਗਕਾਂਗ ਵਿਚ ਪਨਾਹ ਦਿੱਤੀ ਸੀ ਜਦੋਂ ਉਨ੍ਹਾਂ ਨੇ 2013 ਵਿਚ ਅਮਰੀਕੀ ਨਿਗਰਾਨੀ ਪ੍ਰੋਗਰਾਮ ਦੇ ਗੁਪਤ ਦਸਤਾਵੇਜ਼ ਲੀਕ ਕੀਤੇ ਸਨ। ਕੈਨੇਡਾ ਦੇ ਇਸ ਫੈਸਲੇ ਤੋਂ ਬਾਅਦ ਫਿਲਪੀਨਜ਼ ਦੀ ਨਾਗਰਿਕ ਵੇਨੇਸਾ ਰੋਡਲ ਅਤੇ ਉਸ ਦੀ 7 ਸਾਲਾ ਧੀ ਕਿਏਨਾ ਨੂੰ ਹਾਂਗਕਾਂਗ ਤੋਂ ਜਾਣ ਦੀ ਇਜਾਜ਼ਤ ਮਿਲੇਗੀ। ਉਹ ਇਸ ਸ਼ਹਿਰ ਵਿਚ ਸਾਲਾਂ ਤੋਂ ਬਿਨਾਂ ਸਹੀ ਕਾਨੂੰਨੀ ਆਧਾਰ ਦੇ ਰਹਿ ਰਹੀ ਸੀ। ਰੋਡਲ ਨੇ ਕਿਹਾ ਕਿ ਮੈਂ ਸਚ ਵਿਚ ਬਹੁਤ ਖੁਸ਼ ਹਾਂ। ਮੈਂ ਬਹੁਤ ਉਤਸ਼ਾਹਿਤ ਹਾਂ। ਮੈਂ ਸੋ ਨਹੀਂ ਸਕਦੀ। ਸਨੋਡੇਨ ਅਤੇ ਦੋ ਸ਼੍ਰੀਲੰਕਾਈ ਪਰਿਵਾਰ ਨੇ ਅਮਰੀਕੀ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਤੋਂ ਤੁਰੰਤ ਬਾਅਦ ਸਨੋਡੇਨ ਨੂੰ ਪਨਾਹ ਦਿੱਤੀ ਸੀ।

ਉਸ ਸਮੇਂ ਸਨੋਡੇਨ ਦੇ ਵਕੀਲ ਰਾਬਰਟ ਟਿੱਬੋ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਅਮਰੀਕਾ ਵਲੋਂ ਸੰਭਾਵਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਮਰੀਕਾ ਵਿਚ ਉਨ੍ਹਾਂ ਨੂੰ ਦੇਸ਼ਧਰੋਹੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। ਉਸ ਸਮੇਂ ਸਨੋਡੇਨ ਦੇ ਵਕੀਲ ਨੇ ਉਨ੍ਹਾਂ ਨੂੰ ਹਾਂਗਕਾਂਗ ਦੇ ਸ਼ਰਨਾਰਥੀਆਂ ਦੇ ਨਾਲ ਲੁਕਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਉਥੇ ਉਹ ਕਿਸੇ ਦੀ ਨਜ਼ਰ ਵਿਚ ਨਹੀਂ ਆਏਗੀ। ਟਿੱਬੋ ਨੇ ਕਿਹਾ ਕਿ ਇਹ 7 ਸਾਲਾਂ ਦੀ ਲੜਾਈ ਸੀ। ਟਿੱਬੋ ਉਨ੍ਹਾਂ ਸ਼ਰਨਾਰਥੀਆਂ ਦੇ ਵੀ ਵਕੀਲ ਹਨ, ਜਿਨ੍ਹਾਂ ਨੇ ਸਨੋਡੇਨ ਨੂੰ ਪਨਾਹ ਦਿੱਤੀ ਸੀ। ਸਨੋਡੇਨ ਦੇ ਸ਼ਹਿਰ ਛੱਡਣ ਅਤੇ ਰੂਸ ਵਿਚ ਪਨਾਹ ਮਿਲਣ ਤੋਂ ਬਾਅਦ, ਰੋਡਨ ਅਤੇ ਹੋਰ ਸ਼ਰਨਾਰਥੀਆਂ ਨੇ ਹਾਂਗਕਾਂਗ ਸ਼ਰਨਾਰਥੀ ਸਟੇਟਸ ਦਾਖਲ ਕੀਤਾ ਸੀ ਪਰ 2017 ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਰੋਡਲ ਨੇ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਲੰਬੀ ਅਤੇ ਨਿਰਾਸ਼ਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਉਹ ਫਿਲਪੀਨਜ਼ ਵਿਚ ਮਨੁੱਖੀ ਤਸਕਰੀ ਦੀ ਪੀੜਤਾ ਸੀ, ਇਸ ਲਈ ਉਹ ਹਾਂਗਕਾਂਗ ਆਈ ਸੀ ਅਤੇ ਉਹ ਆਪਣੇ ਘਰ ਜਾਣ ਨੂੰ ਲੈ ਕੇ ਡਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੀਗਲ ਸਟੇਟਸ ਤੋਂ ਬਿਨਾਂ ਇਕ ਸ਼ਰਨਾਰਥੀ ਦੇ ਰੂਪ ਵਿਚ ਉਹ ਹਾਂਗਕਾਂਗ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ।

Sunny Mehra

This news is Content Editor Sunny Mehra