ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀ ਨਵਰਾਤਰਿਆਂ ਦੀ ਵਧਾਈ

09/20/2017 10:48:09 PM

ਕੈਨੇਡਾ—ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਭਾਰਤੀ ਤਿਉਹਾਰ ਨਵਰਾਤਰਿਆਂ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਲਈ ਨਵਰਾਤੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚੋਂ ਇਕ ਹਨ। ਇਸ ਮੌਕੇ 'ਤੇ ਦੋਸਤ ਅਤੇ ਪਰਿਵਾਰ ਵਾਲੇ ਇਕੱਠੇ ਪੂਜਾ ਕਰਦੇ ਹਨ, ਲੰਗਰ ਲਗਾਉਂਦੇ ਅਤੇ ਤਿਉਹਾਰ ਮਨਾਉਂਦੇ ਹਨ। ਨਵਰਾਤੇ ਤਿਉਹਾਰ ਹੁਣ ਦੱਖਣੀ ਏਸ਼ੀਆ ਅਤੇ ਦੁਨੀਆਭਰ 'ਚ ਹਿੰਦੂਆਂ ਅਤੇ ਗੈਰ ਹਿੰਦੂਆਂ ਵਲੋਂ ਕੈਨੇਡਾ ਸਮੇਤ ਮਨਾਇਆ ਜਾਂਦਾ ਹੈ। ਸਾਡੇ ਪਰਿਵਾਰ ਵਲੋਂ ਸਾਰੇ ਲੋਕਾਂ ਨੂੰ ਜੋ ਨਵਰਾਤੇ ਮਨਾਉਂਦੇ ਹਨ ਉਨ੍ਹਾਂ ਨੂੰ ਸ਼ੁਭਕਾਮਨਾਵਾਂ।