ਕੈਨੇਡੀਅਨ ਪੀ. ਐੱਮ. ਟਰੂਡੋ ਦੀ ਰਿਹਾਇਸ਼ ਕੋਲੋਂ ਫੜਿਆ ਗਿਆ ਹਥਿਆਰਬੰਦ ਵਿਅਕਤੀ

07/03/2020 11:25:21 PM

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਗਰਾਊਂਡ ਦੇ ਦਰਵਾਜ਼ੇ ਨੂੰ ਇਕ ਹਥਿਆਰਬੰਦ ਵਿਅਕਤੀ ਨੇ ਆਪਣੇ ਟਰੱਕ ਨਾਲ ਟੱਕਰ ਮਾਰੀ। ਕੈਨੇਡੀਅਨ ਪੁਲਸ ਨੇ ਜਾਣਕਾਰੀ ਦਿੱਤੀ ਕਿ ਵਿਅਕਤੀ ਕੋਲ ਕਈ ਹਥਿਆਰ ਸਨ। ਉਸ ਦੀ ਪਛਾਣ ਕੈਨੇਡਾ ਦੀ ਹਥਿਆਰਬੰਦ ਅਧਿਕਾਰੀਆਂ ਵਿਚੋਂ ਇਕ ਮੈਂਬਰ ਵਜੋਂ ਕੀਤੀ ਗਈ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਸ ਅਧਿਕਾਰੀ ਨੇ ਸ਼ੱਕੀ ਦਾ ਨਾਂ ਦੱਸਣ ਤੇ ਉਸ ਦੀ ਸਾਜਸ਼ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਇਸ ਵਿਅਕਤੀ ਦੀ ਜਮਾਨਤ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੈ। 

ਪੁਲਸ ਦਾ ਮੰਨਣਾ ਹੈ ਕਿ ਉਸ ਨੇ ਇਸ ਹਮਲੇ ਨੂੰ ਇਕੱਲੇ ਹੀ ਅੰਜਾਮ ਦਿੱਤਾ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਉਹ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।  ਵੀਰਵਾਰ ਸਵੇਰੇ 4.30 ਵਜੇ ਇਕ ਟਰੱਕ ਗੇਟ ਵਿਚ ਵੱਜਾ। ਟਰੱਕ ਬੰਦ ਹੋ ਗਿਆ ਸੀ ਤੇ ਸ਼ੱਕੀ ਨੂੰ ਫੜ ਲਿਆ ਗਿਆ। ਉਸ ਕੋਲ ਰਾਇਫਲ ਸੀ। ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਜਾਂਚ ਅਜੇ ਜਾਰੀ ਹੈ। 
ਟਰੂਡੋ ਉਸ ਪ੍ਰਾਪਰਟੀ ਦੇ ਗਰਾਊਂਡ 'ਤੇ ਹੀ ਰਹਿੰਦੇ ਹਨ ਜਿੱਥੇ ਕੈਨੇਡਾ ਦੇ ਗਵਰਨਰ ਜਨਰਲ ਰਹਿੰਦੇ ਹਨ। ਘਟਨਾ ਵਾਲੇ ਸਮੇਂ ਗਵਰਨਰ ਜਨਰਲ ਜੂਲੀ ਪਾਇਟੇ ਘਰ ਵਿਚ ਨਹੀਂ ਸਨ। ਜ਼ਿਕਰਯੋਗ ਹੈ ਕਿ ਟਰੂਡੋ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ 3 ਬੱਚੇ ਪ੍ਰਾਪਟੀ ਦੇ ਇਕ ਕਾਟੇਜ ਵਿਚ ਰਹਿੰਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਦੀ ਰਵਾਇਤੀ ਰਿਹਾਇਸ਼ ਟੁੱਟਣ ਦੀ ਸਥਿਤੀ ਵਿਚ ਹੈ। 

Sanjeev

This news is Content Editor Sanjeev