30 ਤੋਂ ਵੱਧ ਕੈਨੇਡੀਅਨ ਸੰਸਦ ਮੈਂਬਰਾਂ ਨੇ PM ਟਰੂਡੋ ਨੂੰ ਲਿਖਿਆ ਪੱਤਰ, ਇਜ਼ਰਾਈਲ-ਹਮਾਸ ਜੰਗਬੰਦੀ ਦੀ ਕੀਤੀ ਮੰਗ

10/21/2023 1:26:57 PM

ਓਟਾਵਾ (ਵਾਰਤਾ)- ਕੈਨੇਡੀਅਨ ਸੰਸਦ ਦੇ 30 ਤੋਂ ਵੱਧ ਮੈਂਬਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਜ਼ਰਾਈਲ ਅਤੇ ਹਮਾਸ ਦਰਮਿਆਨ ਜਲਦ ਤੋਂ ਜਲਦ ਜੰਗਬੰਦੀ ਲਈ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਟਰੂਡੋ ਨੂੰ ਲਿਖੇ ਇੱਕ ਸਾਂਝੇ ਪੱਤਰ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਨੇ ਚੱਲ ਰਹੇ ਸੰਘਰਸ਼ ਕਾਰਨ ਬੇਕਸੂਰ ਜਾਨਾਂ ਦੇ ਨੁਕਸਾਨ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪੱਤਰ 'ਤੇ ਦਸਤਖਤ ਕਰਨ ਵਾਲੇ ਸੰਸਦ ਮੈਂਬਰਾਂ 'ਚੋਂ 23 ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਹਨ। ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਦਸਤਖ਼ਤ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ, “ਕੈਨੇਡਾ ਲੰਬੇ ਸਮੇਂ ਤੋਂ ਸ਼ਾਂਤੀ ਲਈ ਆਵਾਜ਼ ਚੁੱਕ ਰਿਹਾ ਹੈ। ਇਹ ਸੰਘਰਸ਼ ਜਿੰਨਾ ਲੰਬਾ ਚੱਲੇਗਾ, ਓਨਾ ਹੀ ਬੇਕਸੂਰ ਨਾਗਰਿਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈਣਗੀਆਂ। ਅਸੀਂ ਮੰਗ ਕਰਦੇ ਹਾਂ ਕਿ ਕੈਨੇਡਾ ਫੌਰੀ ਜੰਗਬੰਦੀ ਲਈ ਵਧ ਰਹੇ ਅੰਤਰਰਾਸ਼ਟਰੀ ਸੱਦੇ ਵਿੱਚ ਸ਼ਾਮਲ ਹੋਵੇ। ਕੈਨੇਡਾ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਹੋਰ ਮਾਸੂਮ ਬੱਚਿਆਂ ਦੇ ਮਾਰੇ ਜਾਣ ਤੋਂ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ।'

ਇਹ ਵੀ ਪੜ੍ਹੋ: ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦਸਤਖਤ ਕਰਨ ਵਾਲਿਆਂ ਵਿੱਚ ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਉਮਰ ਅਲਘਬਰਾ ਅਤੇ 6 ਮੌਜੂਦਾ ਸੰਸਦੀ ਮੰਤਰੀ ਸ਼ਾਮਲ ਹਨ। ਕੈਨੇਡੀਅਨ ਸੰਸਦ ਮੈਂਬਰਾਂ ਦਾ ਇਹ ਪੱਤਰ ਲਗਭਗ 2 ਹਫ਼ਤੇ ਪਹਿਲਾਂ ਗਾਜ਼ਾ ਪੱਟੀ ਦੇ ਨਾਲ ਲੱਗਦੇ ਇਜ਼ਰਾਈਲੀ ਫੌਜੀ ਠਿਕਾਣਿਆਂ ਅਤੇ ਕਸਬਿਆਂ 'ਤੇ ਹਮਾਸ ਦੇ ਅਚਾਨਕ ਹਮਲੇ ਦੇ ਬਾਅਦ ਆਇਆ ਹੈ, ਜਿਸ ਤੋਂ ਬਾਅਦ ਗਾਜ਼ਾ 'ਤੇ ਵਿਆਪਕ ਇਜ਼ਰਾਈਲੀ ਹਵਾਈ ਹਮਲੇ ਹੋਏ। ਇਸ ਦੌਰਾਨ ਟਰੂਡੋ ਦੇ ਦਫ਼ਤਰ ਅਨੁਸਾਰ, ਟਰੂਡੋ ਨੇ ਸ਼ੁੱਕਰਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਲ ਸਾਊਦ ਨਾਲ ਫੋਨ ਰਾਹੀਂ ਗੱਲ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦੋ-ਰਾਜੀ ਹੱਲ ਅਤੇ ਇਜ਼ਰਾਈਲ ਅਤੇ ਫਲਸਤੀਨੀਆਂ ਦੇ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿਣ ਦੇ ਅਧਿਕਾਰ ਲਈ ਕੈਨੇਡਾ ਦੇ ਲੰਬੇ ਸਮੇਂ ਦੇ ਸਮਰਥਨ ਨੂੰ ਦੁਹਰਾਇਆ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਸੰਘਰਸ਼ ਅੱਜ 15ਵੇਂ ਦਿਨ 'ਚ ਦਾਖ਼ਲ ਹੋ ਗਿਆ, ਜਿਸ 'ਚ ਦੋਹਾਂ ਪੱਖਾਂ ਦੇ 5 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਸਾਲਾਨਾ ਛੁੱਟੀ ਦੇ ਮੌਕੇ 'ਤੇ ਸਟੇਡੀਅਮ 'ਚ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry