ਕੈਨੇਡੀਅਨ ਮੈਡੀਕਾਗੋ ਕੰਪਨੀ ਨੇ ਕੋਵਿਡ ਟੀਕੇ ਦਾ ਟ੍ਰਾਇਲ ਸ਼ੁਰੂ ਕੀਤਾ

07/14/2020 11:01:50 PM

ਟੋਰਾਂਟੋ : ਕੈਨੇਡੀਅਨ ਬਾਇਓ ਫਰਮਾਸਿਊਟੀਕਲ ਕੰਪਨੀ ਮੈਡੀਕਾਗੋ ਨੇ ਪੌਦਿਆਂ 'ਤੇ ਆਧਾਰਿਤ ਕੋਰੋਨਾ ਵਾਇਰਸ ਟੀਕੇ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਦਿੱਤੀ।

ਕੰਪਨੀ ਦੇ ਉਪ ਮੁਖਾ ਨੇ ਕਿਹਾ, "ਅਸੀਂ ਆਪਣੇ ਕੋਵਿਡ-19 ਟੀਕੇ ਦੇ ਪ੍ਰੀਖਣ ਨੂੰ ਪਹਿਲੇ ਪੜਾਅ ਦੇ ਟ੍ਰਾਇਲਾਂ ਵਿਚ ਦਾਖਲ ਹੁੰਦੇ ਵੇਖ ਕੇ ਬਹੁਤ ਖ਼ੁਸ਼ ਹਾਂ ਅਤੇ ਅਸੀਂ ਅਕਤੂਬਰ ਵਿਚ ਸੁਰੱਖਿਆ ਅਤੇ ਇਮਯੂਨੋਜੈਨਸਿਟੀ ਦੇ ਨਤੀਜੇ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ।"

ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਪਹਿਲੇ ਪੜਾਅ ਵਿਚ ਅਸੀਂ 180 ਸਿਹਤਮੰਦ ਕਾਮਿਆਂ ‘ਤੇ ਇਸ ਟੀਕੇ ਦਾ ਪ੍ਰਭਾਵ ਦੇਖਾਂਗੇ, ਜਿਸ ਵਿਚ 18 ਤੋਂ 55 ਸਾਲ ਦੀ ਉਮਰ ਵਾਲੀਆਂ ਔਰਤਾਂ ਅਤੇ ਮਰਦ ਸ਼ਾਮਲ ਹੋਣਗੇ। ਕੰਪਨੀ ਨੇ ਕਿਹਾ ਕਿ ਉਹ ਅਕਤੂਬਰ ਵਿਚ ਇਸ ਟੀਕੇ ਦੇ ਦੂਜੇ ਅਤੇ ਤੀਜੇ ਪੜਾਅ ਦੀ ਸੁਣਵਾਈ ਕਰੇਗੀ ਅਤੇ 2021 ਦੇ ਅੰਤ ਤੱਕ 10 ਕਰੋੜ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕਰਨਗੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਈ ਵਾਰ ਜ਼ੋਰ ਕਹਿੰਦੇ ਹੋਏ ਕਿਹਾ ਕਿ ਬਹੁਤ ਵੱਡੀ ਆਬਾਦੀ ਤਦ ਤਕ ਸਾਧਾਰਣ ਗਤੀਵਿਧੀ ਸ਼ੁਰੂ ਨਹੀਂ ਕਰ ਸਕੇਗੀ ਜਦ ਤਕ ਕਿਸੇ ਟੀਕਾ ਦਾ ਨਿਰਮਾਣ ਸ਼ੁਰੂ ਨਹੀਂ ਹੋ ਜਾਂਦਾ। 

Sanjeev

This news is Content Editor Sanjeev