ਲੰਡਨ ਅੱਤਵਾਦੀ ਹਮਲੇ ''ਚ ਮਰਨ ਵਾਲਿਆਂ ''ਚ ਕੈਨੇਡੀਅਨ ਔਰਤ ਵੀ ਸ਼ਾਮਲ, ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ

06/05/2017 11:40:03 AM

ਓਟਾਵਾ— ਲੰਡਨ ਬ੍ਰਿਜ 'ਤੇ ਹੋਏ ਅੱਤਵਾਦੀ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਕੈਨੇਡਾ ਦੀ ਔਰਤ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਹੋਏ ਇਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹਨ, ਜਿਨ੍ਹਾਂ ਨੇ ਇਸ ਹਮਲੇ ਵਿਚ ਆਪਣਿਆਂ ਨੂੰ ਗੁਆਇਆ ਹੈ। ਉਹ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦੇ ਛੇਤੀ ਠੀਕ ਹੋਣ ਦੀ ਉਮੀਦ ਕਰਦੇ ਹਨ। 
ਇੱਥੇ ਦੱਸ ਦੇਈਏ ਕਿ ਲੰਡਨ ਵਿਚ ਮਾਰੀ ਗਈ ਕੈਨਡੀਅਨ ਔਰਤ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੀ 30 ਸਾਲਾ ਕ੍ਰਿਸਟੀਨ ਆਰਚੀਬਾਲਡ ਦੇ ਤੌਰ 'ਤੇ ਹੋਈ ਹੈ। ਕ੍ਰਿਸਟੀਨ ਦੇ ਪਰਿਵਾਰ ਨੇ ਕਿਹਾ ਕਿ ਉਹ ਇਕ ਜ਼ਿੰਦਾਦਿਲ ਕੁੜੀ ਸੀ। ਉਸ ਦੇ ਦਿਲ ਵਿਚ ਹਮੇਸ਼ਾ ਸਾਰਿਆਂ ਲਈ ਥਾਂ ਹੁੰਦੀ ਸੀ। ਉਹ ਕਦੇ ਵੀ ਅਜਿਹੀ ਬੇਰਹਿਮ ਮੌਤ ਦੀ ਹੱਕਦਾਰ ਨਹੀਂ ਸੀ। 

Kulvinder Mahi

This news is News Editor Kulvinder Mahi