20 ਮਿਲੀਅਨ ਡਾਲਰ ਦੀ ਕੋਕੀਨ ਤਸਕਰੀ ਮਾਮਲੇ ''ਚ ਕੈਨੇਡੀਅਨ ਔਰਤ ਨੂੰ ਜੇਲ

11/04/2017 3:21:59 AM

ਓਨਟਾਰੀਓ— ਇਕ ਕੈਨੇਡੀਆਈ ਔਰਤ ਨੂੰ ਕੋਕੀਨ ਦੀ ਤਸਕਰੀ ਕਰਨ ਦੇ ਮਾਮਲੇ 'ਚ ਸਾਢੇ ਸੱਤ ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਕਿਊਬਿਕ ਦੀ ਰਹਿਣ ਵਾਲੀ 29 ਸਾਲਾਂ ਇਜ਼ਾਬੇਲ ਲੇਗਾਸ ਤੇ ਨਾਲ 2 ਹੋਰ ਕੈਨੇਡੀਅਨਾਂ ਨੂੰ ਇਹ ਸਜ਼ਾ ਦਿੱਤੀ ਗਈ ਹੈ। 29 ਅਗਸਤ 2016 ਨੂੰ ਆਸਟਰੇਲੀਆ ਪੁਲਸ ਦੇ ਖੋਜੀ ਕੁੱਤਿਆਂ ਨੇ ਉਨ੍ਹਾਂ ਦੇ ਕੈਬਿਨ 'ਚੋਂ ਕਰੀਬ 20 ਮਿਲੀਅਨ ਕੈਨੇਡੀਅਨ ਡਾਲਰ ਦੀ ਕੀਮਤ ਦੀ ਕੋਕੀਨ ਬਰਾਮਦ ਕੀਤੀ ਸੀ।
ਲੇਗਾਸ ਦੀ ਸਾਥੀ 22 ਸਾਲਾਂ ਮੇਲਿਨਾ ਰੋਬਰਗ ਦਾ ਕਹਿਣਾ ਹੈ ਕਿ ਉਸ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਉਸ ਨੂੰ ਮੁੱਕਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਨੂੰ ਲੇਗਾਸ ਤੇ ਰੋਬਰਗ ਦੇ ਕੈਬਿਨ 'ਚੋਂ 35 ਕਿਲੋ ਕੋਕੀਨ ਬਰਾਮਦ ਹੋਈ ਸੀ। ਪੁਲਸ ਨੇ ਕਿਊਬਿਕ ਦੇ ਰਹਿਣ ਵਾਲੇ 63 ਸਾਲਾਂ ਆਂਦਰੇ ਤਾਮਿਨ ਦੇ ਕਮਰੇ 'ਚੋਂ 60 ਕਿਲੋ ਵਾਧੂ ਕੋਕੀਨ ਬਰਾਮਦ ਕੀਤੀ। ਇਸ ਨਸ਼ੀਲੇ ਪਦਾਰਥ ਨੂੰ ਉਹ ਆਟਰੇਲੀਆ ਲੈ ਕੇ ਜਾ ਰਹੇ ਸੀ। ਜਿਸ ਦੇ ਦੋਸ਼ 'ਚ ਉਨ੍ਹਾਂ ਨੂੰ ਇਸ ਦੀ ਸਜ਼ਾ ਦਿੱਤੀ ਗਈ ਹੈ।