ਕੈਨੇਡਾ 'ਚ ਵਿਦੇਸ਼ ਮੰਤਰਾਲੇ ਦੇ ਨਵੇਂ ਸਕੱਤਰ ਹੋਣਗੇ ਵਿਕਾਸ ਸਵਰੂਪ

07/12/2019 2:46:42 PM

ਟੋਰਾਂਟੋ (ਬਿਊਰੋ)— ਵਿਕਾਸ ਸਵਰੂਪ ਨੂੰ ਵਿਦੇਸ਼ ਮੰਤਰਾਲੇ ਦੇ ਨਵੇਂ ਸਕੱਤਰ (ਕੌਂਸੂਲਰ, ਪਾਸਪੋਰਟ ਤੇ ਵੀਜ਼ਾ ਅਤੇ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦੇ ਮਾਮਲੇ) ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਆਦੇਸ਼ ਮੁਤਾਬਕ ਉਹ 1 ਅਗਸਤ 2019 ਤੋਂ ਵਿਦੇਸ਼ ਮੰਤਰਾਲੇ ਵਿਚ ਸਕੱਤਰ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਸੰਜੀਵ ਅਰੋੜਾ ਤਾਇਨਾਤ ਸਨ। ਉਨ੍ਹਾਂ ਨੇ 25 ਫਰਵਰੀ 2019 ਨੂੰ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਸੰਜੀਵ ਅਰੋੜਾ ਲੇਬਨਾਨ ਵਿਚ ਭਾਰਤ ਦੇ ਰਾਜਦੂਤ ਸਨ। ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੇ ਅਧਿਕਾਰੀ ਸਵਰੂਪ, ਵਰਤਮਾਨ ਵਿਚ ਓਟਾਵਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਹਨ।

ਜਾਣੋ ਵਿਕਾਸ ਸਵਰੂਪ ਦੇ ਬਾਰੇ 'ਚ
ਵਿਕਾਸ ਸਵਰੂਪ ਦਾ ਜਨਮ ਇਲਾਹਾਬਾਦ ਵਿਚ ਇਕ ਵਕੀਲ ਦੇ ਘਰ ਹੋਇਆ। ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਵਿਚ ਇਤਿਹਾਸ, ਮਨੋਵਵਿਗਿਆਨ ਅਤੇ ਦਰਸ਼ਨ ਸ਼ਾਸਤਰ ਦਾ ਅਧਿਐਨ ਕੀਤਾ। ਵਿਕਾਸ ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੀ ਰਹਿ ਚੁੱਕੇ ਹਨ। ਉਹ ਬ੍ਰਿਟੇਨ, ਅਮਰੀਕਾ ਅਤੇ ਤੁਰਕੀ ਵਿਚ ਭਾਰਤੀ ਵਿਦੇਸ਼ ਸੇਵਾਵਾਂ ਵਿਚ ਕੰਮ ਕਰ ਚੁੱਕੇ ਹਨ। ਵਿਕਾਸ ਨੇ ਟਾਈਮ, ਨਿਊਜ਼ਵੀਕ, ਦੀ ਗਾਰਡੀਅਨ, ਦੀ ਟੈਲੀਗ੍ਰਾਫ (ਬ੍ਰਿਟੇਨ), ਦੀ ਫਾਈਨੈਂਸ਼ੀਅਲ ਟਾਈਮਜ਼ (ਬ੍ਰਿਟੇਨ) ਅਤੇ ਲਿਬਰੇਸ਼ਨ ਸਮੇਤ ਕਈ ਅਖਬਾਰਾਂ-ਮੈਗਜ਼ੀਨਾਂ ਲਈ ਲਿਖਿਆ ਹੈ।

Vandana

This news is Content Editor Vandana