ਕੈਨੇਡਾ : ਇਹ ਕੰਪਨੀ ਪਲਾਸਟਿਕ ਦੇ ਕੂੜੇ ਨੂੰ ਰੀਸਾਈਕਲ ਕਰ ਬਣਾ ਰਹੀ ਲੱਕੜੀਆਂ

01/17/2020 9:10:56 PM

ਟੋਰਾਂਟੋ - ਦੁਨੀਆ 'ਚ ਦਿਨੋਂ-ਦਿਨ ਕੂੜਾ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਪ੍ਰਬੰਧ ਕਰਨ 'ਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਕੂੜੇ ਦੇ ਪ੍ਰਬੰਧਨ ਦੀ ਚੁਣੌਤੀ ਇਕ ਅਜਿਹੀ ਵਿਆਪਕ ਸਮੱਸਿਆ ਬਣ ਗਈ ਹੈ, ਜਿਸ ਤੋਂ ਦੁਨੀਆ ਦੇ ਕਈ ਦੇਸ਼ ਪਰੇਸ਼ਾਨ ਹਨ। ਇਸ ਦੇ ਰੀਸਾਈਕਲ ਲਈ ਹਰ ਥਾਂ ਨਵੀਆਂ ਤੋਂ ਨਵੀਆਂ ਤਕਨੀਕਾਂ ਨੂੰ ਇਸਤੇਮਾਲ 'ਚ ਲਿਆਂਦਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੀ ਇਕ ਕੰਪਨੀ ਨੇ ਪਲਾਸਟਿਕ ਕੂੜੇ ਦੇ ਰੀਸਾਈਕਲ ਦਾ ਬਹੁਤ ਹੀ ਵਧੀਆ ਵਿਕਲਪ ਤਿਆਰ ਕੀਤਾ ਹੈ।

ਦੱਸ ਦਈਏ ਕਿ ਇਹ ਕੰਪਨੀ ਪਲਾਸਟਿਕ ਦੇ ਕੂੜੇ ਨੂੰ ਰੀਸਾਈਕਲ ਕਰ ਲੱਕੜੀ ਦਾ ਰੂਪ ਦੇ ਰਹੀ ਹੈ। ਕੈਨੇਡਾ ਦੇ ਨੋਵਾ ਸਕਾਟੀਆ ਸੂਬੇ ਦੇ ਹਾਲੀਫੈਕਸ ਦੇ ਕੁਲ 80 ਫੀਸਦੀ ਪਲਾਸਟਿਕ ਕੂੜੇ ਨੂੰ ਸਿਰਫ ਇਸੇ ਇਕ ਕੰਪਨੀ ਵੱਲੋਂ ਰੀਸਾਈਕਲ ਕੀਤਾ ਜਾ ਰਿਹਾ ਹੈ। ਗੁੱਡਵੁਡ ਨਾਂ ਦੀ ਇਹ ਕੰਪਨੀ ਪਲਾਸਟਿਕ ਦੇ ਕੂੜੇ ਨੂੰ ਲੱਕੜੀ ਜਿਹਾ ਰੂਪ ਦੇ ਰਹੀ ਹੈ, ਜਿਸ ਦਾ ਇਸਤੇਮਾਲ ਬਿਲਡਿੰਗ ਬਲਾਕ ਬਣਾਉਣ 'ਚ ਕੀਤਾ ਜਾ ਰਿਹਾ ਹੈ। ਲੱਕੜੀ ਦੀ ਤਰ੍ਹਾਂ ਹੀ ਇਨ੍ਹਾਂ ਬਲਾਕ 'ਚ ਵੀ ਡ੍ਰਿਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ 'ਚ ਕੀਲਾਂ ਠੋਕੀਆਂ ਜਾ ਸਕਦੀਆਂ ਹਨ।

PunjabKesari

ਹਾਲੀਫੈਕਸ ਦੇ ਸੂਬਾਈ ਵਿਧਾਇਕ ਕੰਪਨੀ ਦੇ ਇਸ ਯਤਨ ਤੋਂ ਕਾਫੀ ਖੁਸ਼ ਹਨ ਅਤੇ ਉਹ ਇਸ ਨੂੰ ਦੁਹਰੀ ਸਫਲਤਾ ਮੰਨ ਰਹੇ ਹਨ। ਪਲਾਸਟਿਕ ਕੂੜੇ ਦੇ ਹੱਲ ਦੇ ਨਾਲ-ਨਾਲ ਲੱਕੜੀ ਦਾ ਵਿਕਲਪ ਮਿਲਣ ਨਾਲ ਦਰੱਖਤਾਂ ਦੀ ਕਟਾਈ 'ਤੇ ਵੀ ਰੋਕ ਲੱਗ ਜਾਵੇਗੀ। ਪਿਛਲੇ ਸਾਲ ਦਸੰਬਰ 'ਚ ਹੀ ਇਸ ਕੰਪਨੀ ਨੇ ਆਪਣਾ ਨਾਂ ਗੁੱਡਵੁਡ ਰੱਖਿਆ ਹੈ। ਇਸ ਕੰਪਨੀ ਨੇ ਸੋਬੇ ਗ੍ਰਾਸਰੀ ਸਟੋਰ ਦੇ ਨਾਲ ਮਿਲ ਕੇ ਇਕ ਅਜਿਹਾ ਪਾਰਕਿੰਗ ਏਰੀਆ ਤਿਆਰ ਕੀਤਾ ਸੀ, ਜੋ ਪੂਰੀ ਤਰ੍ਹਾਂ ਨਾਲ ਪਲਾਸਟਿਕ ਦੇ ਕੂੜੇ ਨਾਲ ਬਣਿਆ ਹੋਇਆ ਸੀ। ਕੰਪਨੀ ਦੇ ਆਲੇ-ਦੁਆਲੇ ਆਉਣ ਵਾਲਾ ਜ਼ਿਆਦਾਤਰ ਕੂੜਾ ਪਲਾਸਟਿਕ ਦੀਆਂ ਥੈਲੀਆਂ ਦਾ ਰੂਪ 'ਚ ਆਉਂਦਾ ਹੈ। ਇਸ ਤੋਂ ਇਲਾਵਾ ਇਹ ਕੰਪਨੀ ਪਲਾਸਟਿਕ ਦੇ ਜ਼ਾਰ ਅਤੇ ਪੈਕੇਜਿੰਗ 'ਚ ਇਸਤੇਮਾਲ ਹੋਣ ਵਾਲੇ ਪਲਾਸਟਿਕ ਨੂੰ ਵੀ ਰੀਸਾਈਕਲ ਕਰਦੀ ਹੈ।

ਗੁੱਡਵੁਡ ਕੰਪਨੀ ਦੇ ਉਪ ਪ੍ਰਧਾਨ ਮਾਇਕ ਚੈਸੀ ਮੁਤਾਬਕ ਉਨ੍ਹਾਂ ਦੇ ਬਣਾਏ ਉਤਪਾਦਾਂ ਨਾਲ ਪਾਰਕਾਂ 'ਚ ਲੱਗਣ ਵਾਲੀਆਂ ਬੈਂਚਾਂ ਤੋਂ ਲੈ ਕੇ ਪਿਕਨਿਕ ਟੇਬਲ ਤੱਕ ਤਿਆਰ ਕੀਤੇ ਜਾ ਸਕਦੇ ਹਨ। ਕੰਪਨੀ ਇਸ ਯਤਨ 'ਚ ਹੈ ਕਿ ਉਹ ਆਪਣੇ ਕਾਰੋਬਾਰ ਮਾਡਲ ਨੂੰ ਹੋਰਨਾਂ ਖੇਤਰਾਂ 'ਚ ਵੀ ਫੈਲਾਓ। ਮਾਇਕ ਚੈਸੀ ਆਖਦੇ ਹਨ ਕਿ ਪਲਾਸਟਿਕ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਸਾਨੂੰ ਅਜਿਹੇ ਤਰੀਕੇ ਲੱਭਣੇ ਪੈਣਗੇ, ਜਿਸ ਨਾਲ ਇਹ ਕੂੜਾ ਸੰਸਾਧਨ ਬਣ ਜਾਵੇ।


Khushdeep Jassi

Content Editor

Related News