ਕੈਨੇਡੀਅਨਾਂ ਨੂੰ ਡਾਕਟਰਾਂ ਦੀ ਅਪੀਲ- ''ਥੈਂਕਸਗਿਵਿੰਗ ਦੇ ਚੱਕਰ ''ਚ ਵਧਾ ਨਾ ਲੈਣਾ ਕੋਰੋਨਾ''

10/12/2020 5:36:13 PM

ਓਟਾਵਾ- ਕੈਨੇਡਾ ਦੇ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਥੈਂਕਗਿਵਿੰਗ ਦੇ ਚੱਕਰ ਵਿਚ ਕਿਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਨਾ ਕਰ ਬੈਠਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਦੇਸ਼ ਕੋਰੋਨਾ ਦੀ ਇਕ ਵਾਰ ਫਿਰ ਚੱਲੀ ਲਹਿਰ ਦੀ ਲਪੇਟ ਵਿਚ ਹੈ। ਅਜਿਹੇ ਵਿਚ ਜੇਕਰ ਲੋਕ ਪਾਬੰਦੀਆਂ ਦੀ ਪ੍ਰਵਾਹ ਕੀਤੇ ਬਿਨਾਂ ਇਕੱਠੇ ਹੋ ਕੇ ਪਾਰਟੀਆਂ ਕਰਨਗੇ ਤਾਂ ਕੋਰੋਨਾ ਦੇ ਮਾਮਲੇ ਵਧਣਗੇ ਹੀ।

ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਖਾਸ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਕੁਝ ਕੁ ਦਿਨਾਂ ਲਈ ਦੂਰੀ ਬਣਾ ਕੇ ਰੱਖਣ ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਨੂੰ ਹਮੇਸ਼ਾ ਲਈ ਗੁਆ ਲਵੋ। 
ਡਾਕਟਰ ਥੈਰੇਸਾ ਟਾਮ ਨੇ ਕਿਹਾ ਕਿ ਵਧੀਆ ਹੈ ਕਿ ਲੋਕ ਸਭ ਨੂੰ ਦੂਰੋਂ ਹੀ ਮਿਲਣ ਤੇ ਬੀਮਾਰੀ ਤੋਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਨ।

ਜ਼ਿਕਰਯੋਗ ਹੈ ਕਿ ਕਿਊਬਿਕ ਵਿਚ ਐਤਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 942 ਦਰਜ ਕੀਤੀ ਗਈ। ਸੈਂਟ ਲਾਅਰੈਂਸ ਰਿਵਰ ਖੇਤਰ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ ਭਾਵ ਇਹ ਇਲਾਕਾ ਕੋਰੋਨਾ ਕਾਰਨ ਖਤਰਨਾਕ ਹੋ ਗਿਆ ਹੈ। ਕਿਊਬਿਕ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਸਿਹਤ ਦੀ ਤੰਦਰੁਸਤੀ ਨੂੰ ਪਹਿਲ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਦੇਸ਼ ਕੋਰੋਨਾ ਤੋਂ ਮੁਕਤ ਹੋ ਜਾਵੇ ਤਾਂ ਫਿਰ ਲੋਕ ਖੁੱਲ੍ਹ ਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਲਈ ਆਜ਼ਾਦ ਹੋਣਗੇ। 


Lalita Mam

Content Editor

Related News