ਕੈਨੇਡਾ ਦੇ ਪੰਜਾਬੀ ਡਾਕਟਰ ਨੇ ਕੋਰੋਨਾ ਖਿਲਾਫ ਲੜਾਈ ਲਈ ਲੋਕਾਂ ਨੂੰ ਕੀਤੀ ਇਹ ਅਪੀਲ

03/23/2020 8:00:43 PM

ਓਂਟਾਰੀਓ (ਇੰਟ)- ਸੋਸ਼ਲ ਮੀਡੀਆ 'ਤੇ ਇਕ ਕੈਨੇਡੀਅਨ ਪੰਜਾਬੀ ਡਾਕਟਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਕੋਰੋਨਾ ਖਿਲਾਫ ਲੜਾਈ ਲਈ ਲੋਕਾਂ ਨੂੰ ਮਦਦ ਅਪੀਲ ਕੀਤੀ ਹੈ। ਕੈਨੇਡੀਅਨ ਡਾਕਟਰ ਗੁਰਜੀਤ ਬਾਜਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਬੜਾ ਚਲਾਕ ਵਾਇਰਸ ਹੈ ਅਤੇ ਇਹ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਇਨਸਾਨ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਤੇ ਉਸ ਨੂੰ ਹੌਲੀ-ਹੌਲੀ ਬੀਮਾਰ ਕਰ ਦਿੰਦਾ ਹੈ। ਇਸ ਲੱਛਣਾਂ ਵਿਚ ਮੁੱਖ ਤੌਰ 'ਤੇ ਬੁਖਾਰ, ਸਿਰ ਦਰਦ, ਖੰਘ ਆਦਿ ਹੋਣ ਲੱਗਦਾ ਹੈ ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਜੋ ਅੰਕੜੇ ਦੱਸੇ ਜਾ ਰਹੇ ਹਨ ਉਹ ਗਲਤ ਹਨ ਕਿਉਂਕਿ ਜਿੰਨੇ ਲੋਕ ਬੀਮਾਰ ਹਨ ਉਨੇ ਟੈਸਟ ਹੀ ਨਹੀਂ ਹੋ ਰਹੇ।

ਬੀਮਾਰਾਂ ਦੀ ਗਿਣਤੀ ਇਸਤੋਂ ਕਿਤੇ ਜ਼ਿਆਦਾ ਹੈ ਪਰ ਇਸ ਦੇ ਮੁਕਾਬਲੇ ਉਨੇ ਟੈਸਟ ਹੀ ਨਹੀਂ ਕੀਤੇ ਜਾ ਰਹੇ। ਕੈਨੇਡਾ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੋਜ਼ਾਨਾ 5 ਤੋਂ 10 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਜਾਵੇ ਪਰ ਅਜੇ ਤੱਕ ਬਹੁਤ ਘੱਟ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ, ਜਿਸ ਕਾਰਨ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਲੋਕਾਂ ਨੂੰ ਇਸ ਬੀਮਾਰੀ ਨੇ ਆਪਣੀ ਲਪੇਟ ਵਿਚ ਲਿਆ ਹੈ। ਪੂਰਾ ਹੈਲਥ ਸਿਸਟਮ ਇਸ ਮੁਹਿੰਮ ਵਿਚ ਲੱਗਾ ਹੋਇਆ ਹੈ ਪਰ ਸਾਨੂੰ ਇਸ ਵਿਚ ਆਮ ਲੋਕਾਂ ਦੀ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ ਕਿਉਂਕਿ ਜੇਕਰ ਇਹ ਵਾਇਰਸ ਫੈਲ ਗਿਆ ਤਾਂ ਇਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਇਸ ਲਈ ਉਹ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇਣ ਤਾਂ ਜੋ ਇਸ ਵਾਇਰਸ ਨੂੰ ਹਰਾਇਆ ਜਾ ਸਕੇ।

 

 


Sunny Mehra

Content Editor

Related News