ਕੈਨੇਡਾ ਦੀ ਸੰਸਦ ''ਚ ਧੂਮ-ਧਾਮ ਨਾਲ ਮਨਾਈ ਜਾਵੇਗੀ ਵਿਸਾਖੀ, ਸ੍ਰੀ ਅਖੰਡ ਪਾਠ ਸਾਹਿਬ ਕੀਤੇ ਗਏ ਆਰੰਭ (ਤਸਵੀਰਾਂ)

04/09/2017 9:52:53 AM

ਓਟਾਵਾ—ਕੈਨੇਡਾ ਦੀ ਸੰਸਦ ਭਾਵ ਪਾਰਲੀਮੈਂਟ ਹਿੱਲ ''ਚ ਵਿਸਾਖੀ ਦੇ ਸੰਦਰਭ ''ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਹਨ। ਤਕਰੀਬਨ ਇਕ ਘੰਟੇ ਪਹਿਲਾਂ ਹੀ ਇਸ ਨੂੰ ਫੇਸਬੁੱਕ ''ਤੇ ਸੰਸਦ ਮੈਂਬਰ ਰੂਬੀ ਸਹੋਤਾ ਨੇ ਲਾਈਵ ਕੀਤਾ ਹੈ। ਸੰਸਦ ਮੈਂਬਰ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗਰ ਸਮੇਤ ਕਈ ਮੈਂਬਰਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦੀ ਰੂਬੀ ਸਹੋਤਾ ਉੱਤਰੀ ਬਰੈਂਪਟਨ ਤੋਂ ਹੈ। ਪਿਛਲੇ ਸਾਲ ਵੀ ਪਾਰਲੀਮੈਂਟ ਹਿੱਲ ''ਚ ਪਾਠ ਕਰਵਾਇਆ ਗਿਆ ਸੀ, ਜਿੱਥੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਵੀ ਪੁੱਜੇ ਸਨ। ਇਹ ਸਿੱਖਾਂ ਲਈ ਮਾਣਯੋਗ ਗੱਲ ਹੈ ਕਿ ਕੈਨੇਡਾ ਦੀ ਸੰਸਦ ''ਚ ਪਾਠ ਕਰਵਾਇਆ ਜਾ ਰਿਹਾ ਹੈ। ਇੱਥੇ ਵੀ ਪੰਜਾਬੀ ਹੁੰਮ-ਹੁੰਮਾ ਕੇ ਵਿਸਾਖੀ ਮਨਾਉਣਗੇ।