ਟਰੂਡੋ ਬੋਲੋ- 'ਕੈਨੇਡਾ 'ਚ ਅਜੇ ਪਹਿਲੇ ਦੌਰ 'ਚ ਕੋਰੋਨਾ, ਸਾਲ ਡੇਢ ਸਾਲ ਲਈ ਪਾ ਲਓ ਇਹ ਆਦਤ'

04/10/2020 12:41:40 AM

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨਾਂ ਨੂੰ ਮਹੀਨਿਆਂ ਤੱਕ ਘਰ ਰਹਿਣਾ ਪਵੇਗਾ ਅਤੇ ਫਿਜੀਕਲ ਦੂਰੀ ਦੀ ਆਦਤ ਪਾਉਣੀ ਹੋਵੇਗੀ ਕਿਉਂਕਿ ਕੈਨੇਡਾ ਵਿਚ ਕੋਵਿਡ-19 ਦੀ ਪਹਿਲੀ ਲਹਿਰ ਗਰਮੀਆਂ ਤੱਕ ਖਤਮ ਨਹੀਂ ਹੋਣ ਜਾ ਰਹੀ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕੈਨੇਡਾ ਉਦੋਂ ਤੱਕ ਸਾਧਾਰਣ ਸਥਿਤੀ ਵਿਚ ਨਹੀਂ ਪਰਤੇਗਾ ਜਦੋਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਆ ਜਾਂਦਾ, ਜਿਸ ਵਿਚ ਸਾਲ ਡੇਢ ਸਾਲ ਤੱਕ ਲੱਗ ਸਕਦਾ ਹੈ।

ਟਰੂਡੋ ਨੇ ਕਿਹਾ ਕਿ ਸਾਡੇ ਮੁਲਕ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂਆਤੀ ਪੜਾਅ ਵਿਚ ਹੈ ਕਿਉਂਕਿ ਵਾਇਰਸ ਕੁਝ ਹੋਰ ਦੇਸ਼ਾਂ ਨਾਲੋਂ ਬਾਅਦ ਵਿਚ ਕੈਨੇਡਾ ਵਿਚ ਆਇਆ ਹੈ। ਟਰੂਡੋ ਨੇ ਕਿਹਾ ਕੀ ਇਹ “ਸਾਡੀ ਪੀੜ੍ਹੀ ਲਈ ਚੁਣੌਤੀ” ਹੈ। ਉਨ੍ਹਾਂ ਕਿਹਾ ਕਿ ਬੜਾ ਮੁਸ਼ਕਲ ਹੈ, ਜਦੋਂ ਤੱਕ ਟੀਕਾ ਵਿਕਸਤ ਨਹੀਂ ਹੁੰਦਾ, ਇਸ ਵਿਚ ਮਹੀਨਿਆਂ ਦੀ ਨਿਰੰਤਰ ਕੋਸ਼ਿਸ਼ ਅਤੇ ਲਗਨ ਲੱਗੇਗੀ।


ਟਰੂਡੋ ਨੇ ਕਿਹਾ ਕਿ ਸਾਨੂੰ ਇਕ-ਦੂਜੇ ਤੋਂ ਦੂਰੀ ਦਾ ਅਭਿਆਸ ਕਰਨ, ਘਰ ਰਹਿਣ ਤੇ ਆਪਣੇ ਹੱਥਾਂ ਨੂੰ ਧੋਦੇਂ ਰਹਿਣ ਦੀ ਜ਼ਰੂਰਤ ਹੈ। ਇਕ ਵਾਰ ਜਦੋਂ ਕੈਨੇਡਾ ਦੀ ਪਹਿਲੀ ਲਹਿਰ ਨਿਕਲੀ ਗਈ ਤਾਂ ਜਾ ਕੇ ਕੁਝ ਆਰਥਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ- ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ ►ਨਿਊਯਾਰਕ 'ਚ ਹਾਲਾਤ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਉਨ੍ਹਾਂ ਕਿਹਾ, "ਇਹ ਜ਼ਰੂਰੀ ਹੈ ਕਿ ਲੋਕ ਇਹ ਸਮਝਣ ਕਿ ਸਾਨੂੰ ਇਕ ਸਾਲ ਜਾਂ ਡੇਢ ਸਾਲ ਲਈ ਚੌਕਸ ਰਹਿਣਾ ਪਵੇਗਾ। ਇੱਥੇ ਕੁਝ ਚੀਜ਼ਾਂ ਹੋਣਗੀਆਂ ਜੋ ਅਸੀਂ ਨਹੀਂ ਕਰ ਸਕਦੇ।" ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪਹਿਲੀ ਲਹਿਰ ਖਤਮ ਹੋਣ ਮਗਰੋਂ ਵੀ ਇਹ ਮੁਮਕਿਨ ਹੈ ਕਿ ਜਦੋਂ ਤੱਕ ਇਸ ਦਾ ਟੀਕਾ ਨਹੀਂ ਹੋਵੇਗਾ ਇਸ ਦਾ ਪ੍ਰਕੋਪ ਛੋਟੇ ਪੱਧਰ 'ਤੇ ਰਹੇ। ਟਰੂਡੋ ਨੇ ਇਹ ਚਿੰਤਾ ਉਸ ਵਕਤ ਜ਼ਾਹਰ ਕੀਤੀ ਹੈ, ਜਦੋਂ ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਸਖਤ ਕੰਟਰੋਲ ਦੇ ਬਾਵਜੂਦ ਕੈਨੇਡਾ ਵਿਚ 22,000 ਮੌਤਾਂ ਹੋਣ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ- ਵੱਡੀ ਰਾਹਤ! PPF, RD ਜਾਂ ਲਈ ਹੈ ਇਹ ਸਕੀਮ, ਤਾਂ ਜੂਨ ਤੱਕ ਹੋ ਜਾਓ ਬੇਫਿਕਰ ►ALERT : ਲਾਕਡਾਊਨ ਖੁੱਲ੍ਹਣ 'ਤੇ ਸੌਖਾ ਨਹੀਂ ਹੋਵੇਗਾ ਸਫਰ, ਲਾਗੂ ਹੋਣ ਜਾ ਰਹੇ ਨੇ ਇਹ ਨਿਯਮ

Sanjeev

This news is Content Editor Sanjeev