ਕੈਨੇਡਾ : ਸਾਬਕਾ ਪਤਨੀ ਦਾ ਕਤਲ ਕਰਕੇ ਭਗੌੜੇ ਹੋਏ ਪਤੀ ਦੀ ਲਾਸ਼ ਬਰਾਮਦ

01/21/2020 2:45:02 PM

ਨਿਊਯਾਰਕ/ ਟੋਰਾਂਟੋ (ਰਾਜ ਗੋਗਨਾ): ਲੰਘੇ ਹਫ਼ਤੇ ਸੋਮਵਾਰ ਨੂੰ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਕੁਈਨ ਸਟਰੀਟ ਤੇ ਹਾਈਵੇਅ 50 ਨੇੜੇ ਸਥਿਤ ਨੈਕਸਸ ਐਵਨਿਊ ਤੇ ਕਿਸੇ ਮਹਿਲਾ ਦੀ ਲਾਸ਼ ਮਿਲੀ ਸੀ। ਟੋਰਾਂਟੋ ਪੁਲਿਸ ਮੁਤਾਬਕ ਮ੍ਰਿਤਕਾ ਦੀ ਪਛਾਣ ਭਾਰਤ ਤੋਂ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਹੀਰਲ ਪਟੇਲ (28) ਵਜੋਂ ਕੀਤੀ ਗਈ, ਜਿਸ ਨੂੰ ਆਖਰੀ ਵਾਰੀ ਪਿਛਲੇ ਹਫ਼ਤੇ ਲੰਘੇ ਸ਼ਨੀਵਾਰ ਰਾਤ ਨੂੰ 11:00 ਵਜੇ ਸਟੀਲਜ਼ ਐਵਨਿਊ ਵੈਸਟ ਵਿਖੇ ਇਸਲਿੰਗਟਨ ਐਵਨਿਊ ਏਰੀਆ ਵਿਖੇ ਵੇਖਿਆ ਗਿਆ ਸੀ।

PunjabKesari

ਪੀਲ ਪੁਲਿਸ ਨੇ ਹੁਣ ਮ੍ਰਿਤਕਾ ਦੇ ਸਾਬਕਾ ਪਤੀ, 36 ਸਾਲਾ ਰਾਕੇਸ਼ਭਾਈ ਪਟੇਲ ਜੋ ਆਪਸ ਵਿਚ ਸੰਨ 2019 ਤੋ ਅਲੱਗ-ਅਲੱਗ ਹੋ ਗਏ ਸਨ, ਦੇ ਵਿਰੁੱਧ ਪਹਿਲੇ ਡਿਗਰੀ ਮਰਡਰ ਦੇ ਸਬੰਧ ਵਿੱਚ ਵਾਰੰਟ ਵੀ ਜਾਰੀ ਕੀਤਾ ਸੀ। ਬੀਤੇ ਦਿਨ ਰਾਕੇਸ਼ ਭਾਈ ਪਟੇਲ ਦੀ ਲਾਸ਼ ਓਂਟਾਰੀਓ ਦੇ ਇਟੋਬੀਕੋਕ ਵਿਖੇ ਮਿਲੀ ਹੈ।


Vandana

Content Editor

Related News