ਕੈਨੇਡਾ : ਪੰਜਾਬੀਆਂ ਨੇ ਕਿਸਾਨਾਂ ਦੇ ਹੱਕ ''ਚ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)

03/01/2021 6:10:24 PM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਕੁਝ ਨੌਜਵਾਨਾਂ ਨੂੰ ਪਤਾ ਲੱਗਾ ਕਿ ਇੱਥੇ ਕੁਝ ਮੋਦੀ ਭਗਤ ਮੋਦੀ ਦੇ ਹੱਕ ਵਿਚ ਰੈਲੀ ਕੱਢ ਰਹੇ ਹਨ ਤਾਂ ਬਹੁਤ ਸਾਰੇ ਨੌਜਵਾਨ ਉਸ ਥਾਂ ਪੁੱਜ ਗਏ ਅਤੇ ਮੋਦੀ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਵੈਨਕੂਵਰ, ਅਮਰੀਕਾ ਦੇ ਕੈਲੀਫੋਰਨੀਆ ਤੇ ਸਿਆਟਲ ਵਿੱਚ ਵੀ ਅਜਿਹਾ ਹੋ ਚੁੱਕਾ ਹੈ। 

ਭਾਰਤੀ ਮੂਲ ਦੇ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਖੇਤੀ ਕਾਨੂੰਨਾਂ ਦੇ ਹਿਮਾਇਤੀਆਂ ਵੱਲੋ ਕੀਤੀਆਂ ਜਾ ਰਹੀਆਂ ਕਾਰ ਰੈਲੀਆਂ ਜਾਂ ਰੋਡ ਸ਼ੋਅ ਦਾ ਵਿਰੋਧ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਖਿੜੇ 6 ਕਰੋੜ ਫੁੱਲ, ਨਿਹਾਰਨ ਲਈ ਹੈਲੀਕਾਪਟਰ 'ਚ ਘੁੰਮਦੇ ਹਨ ਮਾਲੀ

ਖੇਤੀਬਾੜੀ ਕਾਨੂੰਨਾਂ ਦੇ ਹਿਮਾਇਤੀਆਂ ਵੱਲੋ ਛੋਟੇ-ਛੋਟੇ ਗਰੁੱਪਾ ਵਿੱਚ ਇਕੱਠ ਕੀਤਾ ਗਿਆ ਸੀ ਜੋ ਕਾਰ ਰੈਲੀਆਂ ਦੇ ਰੂਪ ਵਿੱਚ ਸੀ। ਇਸ ਬਾਰੇ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਪਰ ਪਤਾ ਲੱਗਣ 'ਤੇ ਕਾਨੂੰਨਾਂ ਦੇ ਵਿਰੋਧੀਆਂ ਵੱਲੋਂ ਵੀ ਇਹਨਾਂ ਖ਼ਿਲਾਫ ਨਾਅਰੇਬਾਜ਼ੀ 'ਤੇ ਇਨ੍ਹਾਂ ਰੈਲੀਆਂ ਦਾ ਵਿਰੋਧ ਕੀਤੇ ਜਾਣ ਦੀਆਂ ਖ਼ਬਰਾਂ ਹਨ। 

Vandana

This news is Content Editor Vandana