ਕੈਨੇਡਾ: ਜਨਤਕ ਖੇਤਰ ਦੇ ਕਰਮਚਾਰੀ ਕਿਊਬਿਕ 'ਚ 6 ਨਵੰਬਰ ਨੂੰ ਕਰਨਗੇ ਹੜਤਾਲ

11/06/2023 1:47:55 PM

ਇੰਟਰਨੈਸ਼ਨਲ ਡੈਸਕ - ਕਈ ਯੂਨੀਅਨਾਂ ਦੇ ਇਕ ਸਮੂਹ ਨਾਲ ਜੁੜੇ ਕਾਮਨ ਫਰੰਟ ਆਫ ਯੂਨੀਅਨਜ਼ (ਦਿ ਫਰੰਟ ਕਮਿਊਨ) ਯੂਨੀਅਨਾਈਜ਼ਡ ਜਨਤਕ ਖੇਤਰ ਦੇ ਕਰਮਚਾਰੀ ਸੋਮਵਾਰ ਯਾਨੀ 6 ਨਵੰਬਰ, 2023 ਨੂੰ ਸਵੇਰ ਦੇ ਸਮੇਂ ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੇ ਸਾਹਮਣੇ ਹੜਤਾਲ ਕਰਨਗੇ। ਵੱਖ-ਵੱਖ ਯੂਨੀਅਨਾਂ ਦੇ ਸਾਂਝੇ ਮੋਰਚੇ ਤੋਂ ਇਲਾਵਾ 420,000 ਤੋਂ ਵੱਧ ਲੋਕਾਂ ਦੀ ਇਸ ਹੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਹੜਤਾਲ ਦੌਰਾਨ ਜ਼ਰੂਰੀ ਸੇਵਾਵਾਂ ਦੇ ਨਿਯਮਾਂ ਕਾਰਨ ਸਿਹਤ ਸੇਵਾਵਾਂ 80 ਫ਼ੀਸਦੀ ਸਮਰੱਥਾ ਨਾਲ ਚੱਲਣਗੀਆਂ। 

ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!

ਦੱਸ ਦੇਈਏ ਕਿ ਯੂਨੀਅਨਾਈਜ਼ਡ ਜਨਤਕ ਖੇਤਰ ਦੇ ਉਕਤ ਕਰਮਚਾਰੀ ਸਰਕਾਰ ਵੱਲੋਂ ਤਨਖ਼ਾਹ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਕੈਨੇਡਾ ਦੇ ਕਿਊਬਿਕ ਵਿੱਚ ਹੜਤਾਲ ਕਰ ਰਹੇ ਹਨ। ਇਸ ਦੌਰਾਨ ਕਰਮਚਾਰੀਆਂ ਵਲੋਂ ਬਿਹਤਰ ਤਨਖ਼ਾਹ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਦੀ ਮੰਗ ਕੀਤੀ ਜਾਵੇਗੀ। ਹਾਲਾਂਕਿ ਪ੍ਰਬੰਧਕਾਂ ਨੇ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਕਰਨ ਦਾ ਐਲਾਨ ਨਹੀਂ ਕੀਤਾ ਪਰ ਸੂਬੇ ਭਰ ਦੇ ਵੱਡੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸੰਭਵ ਹਨ। ਸੰਭਾਵਤ ਤੌਰ 'ਤੇ ਇਕੱਠੀਆਂ ਹੋਣ ਵਾਲੀਆਂ ਥਾਵਾਂ ਵਿੱਚ ਕਿਊਬਿਕ ਟ੍ਰੇਜ਼ਰੀ ਬੋਰਡ ਦੇ ਸਾਹਮਣੇ ਅਤੇ ਹੋਰ ਸਰਕਾਰੀ ਇਮਾਰਤਾਂ ਅਤੇ ਮੁੱਖ ਮਾਰਗ ਸ਼ਾਮਲ ਹਨ। 

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਵਲੋਂ ਕੀਤੀ ਜਾ ਰਹੀ ਹੜਤਾਲ ਲੇਬਰ ਐਕਸ਼ਨ ਸਿਹਤ ਅਤੇ ਸਮਾਜਿਕ ਸੇਵਾਵਾਂ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ, ਸਕੂਲ ਬੱਸ ਸੇਵਾਵਾਂ ਅਤੇ ਜਨਤਕ ਫੰਡ ਵਾਲੇ ਕਾਲਜਾਂ ਵਿੱਚ ਵਿਘਨ ਪਾ ਸਕਦੀ ਹੈ। ਇਸ ਦੌਰਾਨ ਅਧਿਆਪਕ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ।

 

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 

rajwinder kaur

This news is Content Editor rajwinder kaur