ਕੈਨੇਡਾ ਦੇ ਤਿੰਨ ਸੂਬਿਆਂ ''ਚ ਡਾਕ ਕਾਮਿਆਂ ਵੱਲੋਂ ਹੜਤਾਲ

11/07/2018 12:39:52 AM

ਓਟਾਵਾ—ਕੈਨੇਡਾ ਪੋਸਟ ਦੀ ਅਗਵਾਈ ਕਰਦੀ ਯੁਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਓਨਟਾਰੀਓ, ਨਿਊਫਾਊਂਡਲੈਂਡ ਐਂਡ ਲੈਬਰੇਡੌਰ 'ਚ ਨਵੀਂ ਹੜਤਾਲ ਵਿੱਢ ਦਿੱਤੀ ਹੈ। ਦਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਨੇ ਕਿਹਾ ਕਿ ਓਨਟਾਰੀਓ ਆਪ੍ਰੇਸ਼ਨਜ਼ ਵੱਲੋਂ ਟੋਰਾਂਟੋ ਦੇ ਪੂਰਬ ਦੇ ਨਾਲ-ਨਾਲ ਲੰਡਨ, ਬੇਰੀ, ਬਰੈਂਟਫੋਰਡ, ਫੋਰਟ ਈਰਾਈ, ਗੁਈਲਫ, ਸਿਮਕੋਈ, ਸੇਂਟ, ਕੇਥਾਰਨੀਜ਼ ਅਤੇ ਵੈਲੈਂਡ 'ਚ ਹੜਤਾਲ ਦਾ ਟੀਚਾ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਨਿਊਫਾਊਂਡਲੈਂਡ ਐਂਡ ਲੈਬਰੇਡੌਰ ਤੋਂ ਇਸ ਹੜਤਾਲ ਦੀ ਸ਼ੁਰੂਆਤ ਹੋਈ, ਜਿਸ 'ਚ ਕਾਰਬੋਨੀਅਰ, ਐਕਸਪਲੋਆਇਟਸ ਵੈਲੀ, ਗੈਂਡਰ-ਲੇਵੀਜ਼ਪੋਰਟ, ਡੀਰ ਲੇਕ, ਸੇਂਟ. ਐਥਨੀ ਅਤੇ ਸਟੈਫਨਵੇਲ ਤੋਂ ਕਾਮਿਆਂ ਨੇ ਹਿੱਸਾ ਲਿਆ। ਕੈਨੇਡਾ ਪੋਸਟ ਨੇ ਕਿਹਾ ਕਿ ਸੀਯੂਪੀਡਬਲਿਊ ਵੱਲੋਂ ਵੀ ਸੌਲਟ ਸਟੀ. ਮੈਰੀ, ਓਨਟਾਰੀਓ, ਬੋਇਸ-ਫਰੈਕਜ਼ ਖੇਤਰ, ਕਿਊਬਿਕ ਅਤੇ ਮੌਨਕਟੌਨ, ਐਨ.ਬੀ. 'ਚ ਹੜਤਾਲ ਵਿੱਢੀ ਗਈ ਹੈ ਪਰ ਕਿਚਨਰ ਅਤੇ ਓਨਟਾਰੀਓ 'ਚ ਹੜਤਾਲ ਬੰਦ ਕਰ ਦਿੱਤੀ ਗਈ ਹੈ। ਹੜਤਾਲ ਦੀ ਅਗਵਾਈ ਕਰ ਰਹੇ ਇਕ ਆਗੂ ਨੇ ਕਿਹਾ ਕਿ ਡਾਕ ਕਾਮਿਆਂ ਵੱਲੋਂ ਵੱਖ-ਵੱਖ ਇਲਾਕਿਆਂ 'ਚ ਵਿੱਢੀ ਗਈ ਇਸ ਹੜਤਾਲ 'ਚ 70 ਕਮਿਊਨਟੀਜ਼ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵਿੱਢੀ ਇਸ ਹੜਤਾਲ ਕਾਰਨ ਗਾਹਕਾਂ ਨੂੰ ਭੇਜੀਆਂ ਜਾਣ ਵਾਲੀਆਂ ਵੱਖ-ਵੱਖ ਮੇਲਜ਼ ਦੇ ਕੰਮਕਾਜ 'ਚ ਦੇਰੀ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ 10 ਮਹੀਨਿਆਂ ਤੋਂ ਯੂਨੀਅਨ ਅਤੇ ਪੋਸਟਲ ਸਰਵਿਸ ਵੱਲੋਂ ਆਪਣੀਆਂ-ਆਪਣੀਆਂ ਸ਼ਰਤਾਂ ਸਬੰਧੀ ਗੱਲਬਾਤ ਚੱਲ ਰਹੀ ਹੈ ਪਰ ਇਸ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ। ਇਸ ਮਸਲੇ ਦਾ ਹੱਲ ਲੱਭਣ ਲਈ ਸਰਕਾਰ ਕਾਫੀ ਭੱਜ ਦੌੜ ਕਰ ਰਹੀ ਹੈ। ਇਸ ਦੇ ਚਲਦਿਆਂ ਪਿਛਲੇ ਹਫਤੇ ਲੇਬਰ ਮੰਤਰੀ ਰੀਲੇਸ਼ਨਜ਼ ਬੋਰਡ ਦੇ ਸਾਬਕਾ ਚੇਅਰਮੈਨ ਮੌਰਟਨ ਮਿਥਨਿਕ ਦੀ ਡਿਊਟੀ ਲਗਾਈ ਸੀ ਕਿ ਉਹ ਦੋਵੇਂ ਪਾਰੀਆਂ ਦਰਮਿਆਨ ਚੱਲ ਰਹੇ ਮਤਭੇਦ ਸੁਲਝਾਉਣ ਲਈ ਮਦਦ ਕਰਨ।
ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ ਆਪਣੀਆਂ-ਆਪਣੀਆਂ ਸ਼ਰਤਾਂ 'ਤੇ ਅੜੀਆਂ ਹੋਈਆਂ ਹਨ ਅਤੇ ਜਿਸ ਕਾਰਨ ਇਹ ਹੜਤਾਲ ਵਿੱਢੀ ਗਈ ਹੈ। ਇਸ ਹੜਤਾਲ ਦੇ ਚਲਦਿਆਂ ਆਮ ਲੋਕਾਂ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ ਕਿਉਂਕਿ ਮੌਜੂਦਾ ਸਮੇਂ 'ਚ ਲੋਕਾਂ ਦਾ ਬਹੁਤ ਸਾਰਾ ਕੰਮ ਮੇਲ ਜਾਂ ਡਾਰ 'ਤੇ ਹੀ ਨਿਰਭਰ ਕਰਦਾ ਹੈ।