ਕੈਨੇਡਾ 'ਚ ਇਸ ਸਾਲ ਜਲਦ ਹੋ ਸਕਦੀਆਂ ਹਨ ਮੱਧਕਾਲੀ ਚੋਣਾਂ : ਪੀ. ਐੱਮ. ਟਰੂਡੋ

01/10/2021 2:26:52 PM

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦੇਸ਼ ਵਿਚ ਇਸ ਸਾਲ ਮੱਧਕਾਲੀ ਚੋਣਾਂ ਹੋ ਸਕਦੀਆਂ ਹਨ। ਟਰੂਡੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੁਝ ਮਹੀਨਿਆਂ ਤੱਕ ਚੋਣਾਂ ਹੋ ਸਕਦੀਆਂ ਹਨ, ਹਾਲਾਂਕਿ ਉਹ ਚਾਹੁੰਦੇ ਹਨ ਕਿ ਕੋਰੋਨਾ ਕਾਰਨ ਬਣੇ ਹਾਲਾਤਾਂ ਵਿਚਕਾਰ ਅਜੇ ਚੋਣਾਂ ਨਾ ਹੋਣ। 

ਟਰੂਡੋ ਨੇ ਕਿਹਾ ਕਿ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ ਬਹੁਮਤ ਨਹੀਂ ਹੈ, ਇਸ ਲਈ ਪਾਰਟੀ ਨੂੰ ਕਿਸੇ ਵਿਰੋਧੀ ਪਾਰਟੀ ਦੇ ਸਾਥ ਦੀ ਜ਼ਰੂਰਤ ਪੈ ਸਕਦੀ ਹੈ। ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਪਾਰਟੀ ਇਸ ਸਬੰਧੀ ਤਿਆਰੀਆਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਕੋਰੋਨਾ ਵਾਇਰਸ ਨੂੰ ਹਰਾ ਕੇ ਇਸ ਨੂੰ ਕਾਬੂ ਕਰ ਲਵੇ ਤੇ ਫਿਰ ਸਾਧਾਰਣ ਹਾਲਾਤਾਂ ਵਿਚ ਚੋਣਾਂ ਕਰਵਾਈਆਂ ਜਾਣ। ਇਸ ਸਮੇਂ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਦੇਸ਼ ਵਿਚ ਕਈ ਥਾਵਾਂ 'ਤੇ ਤਾਲਾਬੰਦੀ ਤੱਕ ਲਾਉਣੀ ਪਈ ਹੈ। ਸਕੂਲ ਤੇ ਵਪਾਰਕ ਅਧਾਰੇ ਬੰਦ ਹਨ ਤੇ ਅਜਿਹੇ ਵਿਚ ਚੋਣਾਂ ਕਰਵਾਉਣ ਦਾ ਵਿਚਾਰ ਠੀਕ ਨਹੀਂ ਲੱਗ ਰਿਹਾ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ, 2019 ਨੂੰ ਦੇਸ਼ ਵਿਚ ਚੋਣਾਂ ਹੋਈਆਂ ਸਨ। ਪਹਿਲਾਂ ਹੋਏ ਸਰਵੇਖਣਾਂ ਵਿਚ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਕਾਰਨ ਲਿਬਰਲ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਕਾਫੀ ਘੱਟ ਗਿਆ ਹੈ। ਫਿਲਹਾਲ ਇਹ ਤਾਂ ਆਉਣ ਵਾਲੀਆਂ ਚੋਣਾਂ ਦੇ ਨਤੀਜੇ ਹੀ ਦੱਸਣਗੇ ਕਿ ਕੀ ਹਾਲਾਤ ਬਣਦੇ ਹਨ।

Lalita Mam

This news is Content Editor Lalita Mam