ਭਾਰਤੀ ਰੰਗ ''ਚ ਨਜ਼ਰ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ, ਹਿੰਦੂ ਮੰਦਰ ''ਚ ਟੇਕਿਆ ਮੱਥਾ (ਤਸਵੀਰਾਂ)

07/23/2017 12:46:19 PM

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਇੱਥੇ ਰਹਿ ਰਹੇ ਵਿਦੇਸ਼ੀਆਂ ਦੇ ਧਾਰਮਿਕ ਸਮਾਗਮਾਂ 'ਚ ਵੀ ਸ਼ਾਮਲ ਹੁੰਦੇ ਹਨ। ਇਹ ਗੱਲ ਉਨ੍ਹਾਂ ਨੇ ਕਈ ਵਾਰ ਕਰਕੇ ਦਿਖਾਈ ਹੈ। ਟੋਰਾਂਟੋ 'ਚ 'ਸ਼੍ਰੀ ਸਵਾਮੀਨਾਰਾਇਣ ਮੰਦਰ' ਦੀ ਸਥਾਪਨਾ ਦੀ 10ਵੀਂ ਵਰ੍ਹੇਗੰਢ 'ਤੇ ਟਰੂਡੋ ਇੱਥੇ ਹਿੰਦੂ ਪਹਿਰਾਵੇ 'ਚ ਪੁੱਜੇ ਅਤੇ ਉਨ੍ਹਾਂ ਨੇ ਮੂਰਤੀ ਪੂਜਾ ਵੀ ਕੀਤੀ। 

 


ਭਾਰਤੀ ਅੰਬੈਸਡਰ ਵਿਕਾਸ ਸਰੂਪ ਵੀ ਉਨ੍ਹਾਂ ਦੇ ਨਾਲ ਇੱਥੇ ਪੁੱਜੇ। ਸ਼ਨੀਵਾਰ ਸ਼ਾਮ ਨੂੰ ਇਹ ਪ੍ਰੋਗਰਾਮ ਇੱਥੇ ਹੋਇਆ। 'ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ' ਵਿਖੇ ਵੇਦ ਮੰਤਰ ਪੜ੍ਹੇ ਗਏ ਅਤੇ ਪੂਜਾ ਕੀਤੀ ਗਈ। ਟਰੂਡੋ ਨੇ ਆਪਣੇ ਅਕਾਊਂਟ 'ਤੇ ਵੀ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਿੰਦੂ ਭਾਈਚਾਰੇ ਨੇ ਟਰੂਡੋ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ।