'ਕਚਰਾ' ਵਿਵਾਦ ਹੋਇਆ ਤੇਜ਼, ਫਿਲੀਪੀਂਸ ਨੇ ਕੈਨੇਡਾ ਤੋਂ ਰਾਜਦੂਤ ਵਾਪਸ ਬੁਲਾਇਆ

05/17/2019 2:24:15 PM

ਟੋਰਾਂਟੋ/ਮਨੀਲਾ (ਬਿਊਰੋ)— ਕੈਨੇਡਾ ਅਤੇ ਫਿਲੀਪੀਂਸ ਵਿਚਾਲੇ 'ਕਚਰੇ' ਨੂੰ ਲੈ ਕੇ ਜੰਗ ਵੱਧਦੀ ਜਾ ਰਹੀ ਹੈ। ਹੁਣ ਫਿਲੀਪੀਂਸ ਨੇ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾ ਲਿਆ ਹੈ। ਅਸਲ ਵਿਚ ਸਾਲ 2013 ਤੋਂ 2014 ਦੇ ਵਿਚ ਕੈਨੇਡਾ ਨੇ ਫਿਲੀਪੀਂਸ ਵਿਚ ਹਜ਼ਾਰਾਂ ਟਨ ਕਚਰਾ ਭੇਜਿਆ ਸੀ। ਕੈਨੇਡਾ ਦਾ ਕਹਿਣਾ ਸੀ ਕਿ ਇਹ ਕਚਰਾ ਰੀਸਾਈਕਲ ਕਰਨ ਦੇ ਯੋਗ ਹੈ ਪਰ ਫਿਲੀਪੀਂਸ ਅਜਿਹਾ ਨਹੀਂ ਮੰਨਦਾ। ਫਿਲੀਪੀਂਸ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਆਪਣਾ ਕਚਰਾ ਵਾਪਸ ਲੈ ਲਵੇ ਕਿਉਂਕਿ ਇਹ ਜ਼ਹਿਰੀਲਾ ਹੈ।

ਫਿਲੀਪੀਂਸ ਦੇ ਵਿਦੇਸ਼ ਸਕੱਤਰ ਨੇ ਵੀਰਵਾਰ ਨੂੰ ਰਾਜਦੂਤ ਨੂੰ ਵਾਪਸ ਬੁਲਾਉਣ ਦੀ ਪੁਸ਼ਟੀ ਕੀਤੀ। ਵਿਦੇਸ਼ ਮਾਮਲਿਆਂ ਦੇ ਸਕੱਤਰ ਟੇਡੀ ਲੋਕਸੀਨ ਜੂਨੀਅਰ ਨੇ ਟਵੀਟ ਕਰ ਕੇ ਕਿਹਾ,''ਕੈਨੇਡਾ ਤੋਂ ਰਾਜਦੂਤ ਨੂੰ ਵਾਪਸ ਬੁਲਾਉਣ ਲਈ ਚਿੱਠੀ ਭੇਜੀ ਗਈ ਹੈ ਹੁਣ ਕੈਨੇਡਾ ਨੂੰ ਦਿੱਤੀ ਗਈ ਸਮੇਂ ਸੀਮਾ ਵੀ ਖਤਮ ਹੋ ਗਈ ਹੈ। ਜਦੋਂ ਤੱਕ ਕੈਨੇਡਾ ਆਪਣਾ ਕਚਰਾ ਵਾਪਸ ਨਹੀਂ ਲੈ ਲੈਂਦਾ ਉਦੋਂ ਤੱਕ ਅਸੀਂ ਘੱਟ ਕੂਟਨੀਤਕ ਮੌਜੂਦਗੀ ਰੱਖਾਂਗੇ।''

ਉੱਧਰ ਫਿਲੀਪੀਂਸ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦਾ ਕਹਿਣਾ ਹੈ ਕਿ ਕੈਨੇਡਾ ਨੇ ਉਸ ਦੇ ਦੇਸ਼ ਨੂੰ ਕੂੜੇਦਾਨ ਬਣਾ  ਦਿੱਤਾ ਹੈ ਤੇ ਉਹ ਉਨ੍ਹਾਂ ਦਾ ਕਚਰਾ ਵਾਪਸ ਭੇਜ ਰਹੇ ਹਨ।

Vandana

This news is Content Editor Vandana