ਸੰਯੁਕਤ ਰਾਸ਼ਟਰ ਦੇ ਸਾਬਕਾ ਕੈਨੇਡੀਅਨ ਅਧਿਕਾਰੀ ਨੂੰ ਹੋਈ ਜੇਲ

07/09/2019 3:25:04 PM

ਟੋਰਾਂਟੋ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਇਕ ਸਾਬਕਾ ਕੈਨੇਡੀਅਨ ਅਧਿਕਾਰੀ ਨੂੰ ਨੇਪਾਲ ਵਿਚ ਬੱਚਿਆਂ ਦਾ ਜਿਨਸੀ ਸ਼ੋਸਣ ਕਰਨ ਦੇ ਮਾਮਲੇ ਵਿਚ ਜੇਲ ਦੀ ਸਜ਼ਾ ਸੁਣਾਈ ਗਈ ਹੈ। ਕੈਨੇਡੀਅਨ ਪੀਟਰ ਜੌਨ ਡਾਲਗਿਸ਼ (62) ਪਹਿਲਾਂ ਮਸ਼ਹੂਰ ਮਨੁੱਖਤਾਵਾਦੀ ਵੀ ਰਹਿ ਚੁੱਕੇ ਹਨ। ਉਸ ਨੂੰ ਸ਼ਨੀਵਾਰ ਨੂੰ ਦੋ ਮਾਮਲਿਆਂ ਵਿਚ 9 ਸਾਲ ਅਤੇ 7 ਸਾਲ ਦੀ ਸਜ਼ਾ ਸੁਣਾਈ ਗਈ। 

ਜ਼ਿਲਾ ਅਦਾਲਤ ਦੇ ਇਕ ਅਧਿਕਾਰੀ ਠਾਕੁਰ ਤਿਰਤਾਲ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਡਾਲਗਿਸ਼ ਨੂੰ 12 ਸਾਲ ਦੇ ਇਕ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ 9 ਸਾਲ ਅਤੇ 14 ਸਾਲ ਦੇ ਇਕ ਹੋਰ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ 7 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਕਰਨਾ ਜੱਜ 'ਤੇ ਨਿਰਭਰ ਹੈ ਕਿ ਡਾਲਗਿਸ਼ 9 ਸਾਲ ਦੀ ਸਜ਼ਾ ਕੱਟੇਗਾ ਜਾਂ ਫਿਰ 16 ਸਾਲ ਦੀ।


Vandana

Content Editor

Related News