ਕੈਨੇਡਾ ਨੇ ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਕੀਤਾ ਵਿਰੋਧ

07/17/2020 8:03:44 AM

ਟੋਰਾਂਟੋ, (ਏਜੰਸੀਆਂ)-ਕੈਨੇਡਾ ਨੇ ਹਾਂਗਕਾਂਗ ਲਈ ਚੀਨ ਵਲੋਂ ਪਾਸ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਇਸਦਾ ਵਿਰੋਧ ਕੀਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰੇਂਕੋਈਸ-ਫਿਲਿਪ ਸ਼ੈਂਪੇਨ ਨੇ ਕਿਹਾ ਕਿ ਇਹ ਕਾਨੂੰਨ ਇਕ ਗੁਪਤ ਪ੍ਰਕਿਰਿਆ ਤਹਿਤ ਲਾਗੂ ਕੀਤਾ ਗਿਆ ਹੈ। ਇਹ ਕਾਨੂੰਨ ਹਾਂਗਕਾਂਗ ਦੀ ਵਿਧਾਇਕਾ ਜਾਂ ਨਿਆਂਪਾਲਿਕਾ ਅਤੇ ਲੋਕਾਂ ਦੀ ਭਾਗੀਦਾਰੀ ਦੇ ਬਿਨਾਂ ਅਤੇ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਦੇ ਹੋਏ ਪਾਸ ਕੀਤਾ ਗਿਆ ਹੈ।
ਚੀਨ ਦੇ ਸੁਰੱਖਿਆ ਕਾਨੂੰਨ ਦੇ ਖਿਲਾਫ ਕਾਰਵਾਈ ਕਰੇ ਪੱਛਮ : ਗਲੋਬਲ ਅਫੇਅਰਜ਼

ਗਲੋਬਲ ਅਫੇਅਰਜ਼ ਦੇ ਵਿਸ਼ਲੇਸ਼ਕ ਮਾਈਕਲ ਬੋਸਕੁਰਕਿਵ ਨੇ ਕਿਹਾ ਕਿ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਚੀਨੀ ਸਰਕਾਰ ਵਲੋਂ ਅਸੰਤੋਸ਼ ਨੂੰ ਸ਼ਾਂਤ ਕਰਨ ਦਾ ਇਕ ਯੰਤਰ ਹੈ ਅਤੇ ਸਿਰਫ ਇਸ ਕਾਰੇ ਦੀ ਨਿੰਦਾ ਕਰਨਾ ਕਾਫੀ ਨਹੀਂ ਹੈ। ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਚੀਨ ਦੇ ਸੁਰੱਖਿਆ ਕਾਨੂੰਨ ਦੇ ਖਿਲਾਫ ਪੱਛਮ ਨੂੰ ਯਕੀਨੀ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹਾਂਗਕਾਂਗ ਰਾਤੋ-ਰਾਤ ਅਤੇ ਬਿਨਾਂ ਕਿਸੇ ਸਲਾਹ-ਮਸ਼ਵਰੇ ਦੇ ਚੀਨ ਦਾ ਇਕ ਕਾਨੂੰਨੀ ਅਤੇ ਸੁਰੱਖਿਆ ਖੇਤਰ ਅਧਿਕਾਰ ਬਣ ਗਿਆ। ਉਨ੍ਹਾਂ ਕਿਹਾ ਕਿ ਦੁਨੀਆ ਕੋਵਿਡ-19 ਮਹਾਮਾਰੀ ਅਤੇ ਟਰੰਪ ਪ੍ਰਸ਼ਾਸਨ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੈ ਅਤੇ ਚੀਨ ਨੇ ਇਸਦਾ ਫਾਇਦ ਚੁੱਕਦੇ ਹੋਏ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅੰਦੋਲਨ ਨੂੰ ਦਬਾਉਣ ਲਈ ਇਹ ਵਿਵਾਦਪੂਰਨ ਕਾਨੂੰਨ ਲਾਗੂ ਕਰ ਦਿੱਤਾ।

Lalita Mam

This news is Content Editor Lalita Mam