ਕੈਨੇਡਾ 'ਚ ਨਵੇਂ ਸਾਲ ਦਾ ਆਗਾਜ਼, PM ਟਰੂਡੋ ਨੇ ਫਰੰਟ ਲਾਈਨ ਕਾਮਿਆਂ ਦਾ ਕੀਤਾ ਧੰਨਵਾਦ

01/01/2021 2:36:43 PM

ਟੋਰਾਂਟੋ- ਕੈਨੇਡਾ ਵਿਚ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਪਰ ਕੋਰੋਨਾ ਵਾਇਰਸ ਕਾਰਨ ਇੱਥੇ ਜਸ਼ਨ ਫਿੱਕੇ ਹਨ। ਬਹੁਤ ਸਾਰੀਆਂ ਥਾਵਾਂ 'ਤੇ ਤਾਲਾਬੰਦੀ ਲਾਗੂ ਹੈ ਤੇ ਜਸ਼ਨ ਨਹੀਂ ਮਨਾਏ ਜਾ ਰਹੇ। ਓਂਟਾਰੀਓ ਸੂਬਾ ਵੀ ਤਾਲਾਬੰਦੀ ਵਿਚ ਹੈ, ਇਸ ਲਈ ਇੱਥੇ ਵੀ ਇਕੱਠੇ ਹੋ ਕੇ ਪਾਰਟੀਆਂ ਕਰਨ 'ਤੇ ਪਾਬੰਦੀ ਹੈ।

 
ਨਿਊਫਾਊਂਡਲੈਂਡ, ਹੈਲੀਫੈਕਸ, ਵਿਨੀਪੈਗ, ਰੈਜੀਨਾ, ਐਡਮਿੰਟਨ ਅਤੇ ਵੈਨਕੁਵਰ ਵਿਚ ਨਵੇਂ ਸਾਲ ਦਾ ਸਵਾਗਤ ਲੋਕਾਂ ਨੇ ਘਰਾਂ ਵਿਚ ਰਹਿ ਕੇ ਹੀ ਕੀਤਾ। ਇਸ ਵਾਰ ਵਧੇਰੇ ਲੋਕ ਵਰਚੁਅਲ ਸੰਦੇਸ਼ ਦੇ ਰਹੇ ਹਨ। ਪਿਛਲੇ ਸਾਲਾਂ ਦੀਆਂ ਪਾਰਟੀਆਂ ਦੀਆਂ ਤਸਵੀਰਾਂ ਦੇਖ ਕੇ ਇਸ ਵਾਰ ਲੋਕ ਸਬਰ ਕਰਨ ਲਈ ਮਜਬੂਰ ਹਨ।  ਹਰ ਸਾਲ ਲੋਕ ਓਂਟਾਰੀਓ ਦੇ ਸੀ. ਐੱਨ.
ਟਾਵਰ 'ਤੇ ਰੌਸ਼ਨੀ ਦੇਖਣ ਲਈ ਇਕੱਠੇ ਹੁੰਦੇ ਹਨ ਪਰ ਇਸ ਵਾਰ ਇਹ ਨਜ਼ਾਰਾ ਵੀ ਲੋਕ ਸਿਰਫ ਯੂ. ਟਿਊਬ 'ਤੇ ਹੀ ਦੇਖ ਸਕਣਗੇ। 

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਮੱਦੇਨਜ਼ਰ ਲੋਕ ਵਰਚੁਅਲ ਤਰੀਕੇ ਨਾਲ ਹੀ ਆਪਣੇ ਪਰਿਵਾਰ ਵਾਲਿਆਂ ਤੇ ਦੋਸਤਾਂ-ਮਿੱਤਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ। ਟਰੂਡੋ ਨੇ ਕਿਹਾ ਕਿ 2020 ਵਿਚ ਆਏ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਸਾਡੇ ਫਰੰਟ ਲਾਈਨ ਵਰਕਰਾਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ 2020 ਸਾਲ ਬਹੁਤ ਸੰਘਰਸ਼ ਵਾਲਾ ਰਿਹਾ ਹੈ। ਉਨ੍ਹਾਂ ਅਗਲੇ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਤੇ ਆਸ ਕੀਤੀ ਕਿ ਇਹ ਸਾਲ ਖੁਸ਼ੀਆਂ ਭਰਿਆ ਆਵੇ।   

Lalita Mam

This news is Content Editor Lalita Mam