ਅਮਰੀਕਾ ਨਾਲ ਨਾਫਟਾ ਗੱਲਬਾਤ ਅੱਗੇ ਵਧਾਉਣ ''ਤੇ ਬਣੀ ਸਹਿਮਤੀ : ਕੈਨੇਡਾ

09/12/2018 2:47:08 AM

ਟੋਰਾਂਟ/ਵਾਸ਼ਿੰਗਟਨ — ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਖਿਆ ਹੈ ਕਿ ਅਮਰੀਕਾ ਨਾਲ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) ਨੂੰ ਲੈ ਕੇ ਕੀਤੀ ਗਈ ਬੈਠਕ ਅਜੇ ਵੀ ਸਾਰਥਕ ਬਣੀ ਹੋਈ ਹੈ ਇਸ ਲਈ ਦੋਵੇਂ ਦੇਸ਼ ਨਾਫਟਾ ਗੱਲਬਾਤ ਨੂੰ ਅੱਗੇ ਵਧਾਉਣ ਲਈ ਸਹਿਮਤ ਹੋ ਗਏ ਹਨ।
ਫ੍ਰੀਲੈਂਡ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥਿਜ਼ਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸ਼ੁੱਕਰਵਾਰ ਨੂੰ ਬੈਠਕ ਖਤਮ ਹੋਣ ਤੋਂ ਬਾਅਦ ਗੱਲਬਾਤ ਜਾਰੀ ਹੈ। ਫ੍ਰੀਲੈਂਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਵਾਸ਼ਿੰਗਟਨ ਸਥਿਤ ਦਫਤਰ 'ਚ ਦਾਖਲ ਹੋਣ ਤੋਂ ਪਹਿਲਾਂ ਆਖਿਆ ਕਿ ਅਸੀਂ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਅੱਜ ਗੱਲਬਾਤ ਨੂੰ ਮੁੜ ਸ਼ੁਰੂ ਕਰਨਾ ਫਾਇਦੇਮੰਦ ਹੋਵੇਗਾ ਤਾਂ ਜੋ ਨਾਫਟਾ ਮੁੱਦਾ ਸਿਰੇ ਚੱੜ ਸਕੇ ਅਤੇ ਇਸ ਹਫਤੇ ਹੋਣ ਵਾਲੀ ਬੈਠਕ ਸਾਰਥਕ ਹੀ ਹੋਵੇਗੀ।