ਹੁਆਵੇਈ ਦੀ ਵਿੱਤ ਅਧਿਕਾਰੀ ਵਾਂਝੋਓ ਨੂੰ ਅਮਰੀਕਾ ਹਵਾਲੇ ਕਰ ਸਕਦੈ ਕੈਨੇਡਾ

01/13/2020 12:05:53 AM

ਟੋਰਾਂਟੋ - ਚੀਨ ਦੀ ਮੋਬਾਇਲ ਨੈੱਟਵਰਕ ਉਪਕਰਣ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਹੁਆਵੇਈ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਝੋਓ ਨੂੰ ਅਮਰੀਕੀ ਜਾਂਚ ਏਜੰਸੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਅਜੇ ਉਹ ਇਸ ਸਮੇਂ ਕੈਨੇਡਾ ਦੀ ਹਿਰਾਸਤ 'ਚ ਹੈ। ਕੈਨੇਡਾ ਦੇ ਕਾਨੂੰਨ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਦਸਤਾਵੇਜ਼ਾਂ 'ਚ ਇਹ ਸੰਭਾਵਨਾ ਜ਼ਾਹਿਰ ਹੁੰਦੀ ਹੈ ਕਿ ਅਮਰੀਕੀ ਅਧਿਕਾਰੀਆਂ 'ਤੇ ਮੇਂਗ ਵਾਂਝੋਓ ਨੂੰ ਉਨ੍ਹਾਂ ਨੂੰ ਸੌਂਪਿਆ ਜਾ ਸਕਦਾ ਹੈ।

ਵਾਂਝੋਓ ਨੂੰ ਅਮਰੀਕਾ ਦੇ ਵਾਰੰਟ ਦੇ ਆਧਾਰ 'ਤੇ 2018 'ਚ ਕੈਨੇਡਾ ਦੀ ਹਿਰਾਸਤ 'ਚ ਲਿਆ ਗਿਆ ਸੀ। ਵੈਂਕੂਵਰ ਦੀ ਅਦਾਲਤ ਉਨ੍ਹਾਂ ਦੇ ਹਵਾਲਗੀ ਦੇ ਮਾਮਲੇ 'ਤੇ 20 ਜਨਵਰੀ ਨੂੰ ਸੁਣਵਾਈ ਕਰੇਗੀ। ਅਮਰੀਕਾ ਦਾ ਦੋਸ਼ ਹੈ ਕਿ ਵਾਂਝੋਓ ਨੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਬਾਰੇ 'ਚ ਬੈਂਕਾਂ ਨੂੰ ਝੂਠੇ ਬਿਆਨ ਦਿੱਤੇ ਸਨ। ਮੰਤਰਾਲੇ ਨੇ ਆਖਿਆ ਕਿ ਕਿਉਂਕਿ ਵਾਂਝੋਓ ਕੈਨੇਡਾ ਦੇ ਨਾਲ ਹੀ ਅਮਰੀਕਾ ਨਾਲ ਵੀ ਜੁੜਿਆ ਹੈ, ਆਖਿਰ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ।


Khushdeep Jassi

Content Editor

Related News