ਹੈਰਾਨੀਜਨਕ! ਸ਼ਿਮਲਾ ਮਿਰਚ 'ਚੋਂ ਨਿਕਲਿਆ ਜ਼ਿੰਦਾ ਡੱਡੂ, ਤਸਵੀਰਾਂ ਵਾਇਰਲ

02/17/2020 1:02:55 PM

ਟੋਰਾਂਟੋ (ਬਿਊਰੋ): ਸਬਜ਼ੀਆਂ ਵਿਚੋਂ ਸੁੰਡੀ ਨਿਕਲਣਾ ਤਾਂ ਆਮ ਗੱਲ ਹੈ ਪਰ ਜੇਕਰ ਉਸ ਵਿਚੋਂ ਕੋਈ ਜ਼ਿੰਦਾ ਜੀਵ ਨਿਕਲ ਆਵੇ ਤਾਂ ਬਹੁਤ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ ਜਿੱਥੇ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਜਾ ਰਹੇ ਇਕ ਜੋੜੇ ਨਾਲ ਇਹ ਅਜੀਬੋ-ਗਰੀਬ ਘਟਨਾ ਵਾਪਰੀ। ਅਸਲ ਵਿਚ ਜਿਵੇਂ ਹੀ ਜੋੜੇ ਨੇ ਸ਼ਿਮਲਾ ਮਿਰਚ ਕੱਟੀ ਤਾਂ ਉਸ ਵਿਚੋਂ ਇਕ ਵੱਡਾ ਡੱਡੂ ਨਿਕਲਿਆ। ਡੱਡੂ ਦੇਖ ਕੇ ਪਹਿਲਾਂ ਤਾਂ ਜੋੜਾ ਡਰ ਗਿਆ। ਉਹਨਾਂ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਡੱਡੂ ਇੰਨੀ ਦੇਰ ਤੋਂ ਸ਼ਿਮਲਾ ਮਿਰਚ ਦੇ ਅੰਦਰ ਜ਼ਿੰਦਾ ਕਿਵੇਂ ਸੀ। 

ਇੱਥੇ ਨਿਕਾਲ ਅਤੇ ਗਿਰਾਰਡ ਦੋਵੇਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸਨ। ਉਹਨਾਂ ਨੇ ਸ਼ਿਮਲਾ ਮਿਰਚ ਲਈ ਅਤੇ ਜਿਵੇਂ ਹੀ ਉਸ ਨੂੰ ਕੱਟਿਆ ਉਸ ਵਿਚ ਡੱਡੂ ਬੈਠਾ ਹੋਇਆ ਮਿਲਿਆ।

ਡੇਲੀ ਮੇਲ ਦੀ ਇਕ ਰਿਪੋਰਟ ਦੇ ਮੁਤਾਬਕ ਜੋੜੇ ਨੇ ਦੱਸਿਆ ਕਿ ਜਿਹੜੀ ਸ਼ਿਮਲਾ ਮਿਰਚ ਉਹ ਖਰੀਦ ਕੇ ਲਿਆਏ ਸਨ ਉਸ ਵਿਚ ਕੋਈ ਛੇਦ ਨਹੀਂ ਸੀ। ਇਸ ਦੇ ਬਾਵਜੂਦ ਉਸ ਵਿਚੋਂ ਡੱਡੂ ਨਿਕਲਿਆ। ਡੱਡੂ ਨਿਕਲਣ ਦੇ ਬਾਅਦ ਜੋੜੇ ਨੇ ਇਸ ਨੂੰ ਇਕ ਵੱਖਰੇ ਜਾਰ ਵਿਚ ਰੱਖ ਦਿੱਤਾ। 

ਉਹ ਦੋਵੇਂ ਇਹ ਜਾਣ ਕੇ ਹੋਰ ਹੈਰਾਨ ਰਹਿ ਗਏ ਕਿ ਅਸਲ ਵਿਚ ਇਹ ਇਕ ਗ੍ਰੀਨ ਟ੍ਰੀ ਫਰੌਗ (Green Tree Frog) ਹੈ। ਇਸ ਮਗਰੋਂ ਉਹਨਾਂ ਨੇ ਸਥਾਨਕ ਸੁਪਰਮਾਰਕੀਟ ਵਿਚ ਸ਼ਿਕਾਇਤ ਦਰਜ ਕਰਵਾਈ। ਰਿਪੋਰਟ ਦੇ ਮੁਤਾਬਕ ਇਹ ਮਾਮਲਾ Ministry of Agriculture, Fisheries and Food ਤੱਕ ਪਹੁੰਚ ਗਿਆ ਹੈ। ਇੱਥੇ ਇਕ ਵਿਭਾਗ ਵਿਚ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਡੱਡੂ ਸ਼ਿਮਲਾ ਮਿਰਚ ਅੰਦਰ ਦਾਖਲ ਕਿਵੇਂ ਹੋਇਆ ਜਦਕਿ ਉਸ ਵਿਚ ਕੋਈ ਛੇਦ ਵੀ ਨਹੀਂ ਸੀ। ਉੱਥੇ ਮੰਤਰਾਲੇ ਐੱਮ.ਏ.ਪੀ.ਏ.ਕਿਊ. ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਖਾਣੇ ਨਾਲ ਸਬੰਧਤ ਹੈ। ਇਸ ਲਈ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਿਮਲਾ ਮਿਰਚ ਅਤੇ ਡੱਡੂ ਦੋਹਾਂ ਨੂੰ ਲੈਬ ਵਿਚ ਭੇਜ ਦਿੱਤਾ ਗਿਆ ਹੈ। 

ਰਿਪੋਰਟ ਦੇ ਮੁਤਾਬਕ ਸਥਾਨਕ ਜਗ੍ਹਾ ਦੇ ਨੇੜੇ ਇਸ ਸਾਲ ਕਰੀਬ 20 ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਹਨਾਂ ਵਿਚ ਕਿਸੇ ਵਿਚ ਮਕੜੀਆਂ ਤਾਂ ਕਿਸੇ ਵਿਚ ਹੋਰ ਤਰ੍ਹਾਂ ਦੇ ਕੀੜੇ ਨਿਕਲੇ ਹਨ। ਜੋੜੇ ਨੇ ਖੁਦ ਮੀਡੀਆ ਨੂੰ ਇਸ ਘਟਨਾ ਦੇ ਬਾਰੇ ਵਿਚ ਦੱਸਿਆ। ਜੋੜੇ ਦਾ ਕਹਿਣਾ ਹੈ ਕਿ ਅਸੀਂ ਸ਼ਿਮਲਾ ਮਿਰਚ ਕਾਫੀ ਸਾਵਧਾਨੀ ਨਾਲ ਖਰੀਦੀ ਸੀ। ਇੱਥੋਂ ਤੱਕ ਕਿ ਉਸ ਵਿਚ ਛੇਦ ਤੱਕ ਨਹੀਂ ਸੀ। ਜੋੜੇ ਨੇ ਦੱਸਿਆ ਕਿ ਜਦੋਂ ਅਸੀਂ ਸ਼ਿਮਲਾ ਮਿਰਚ ਨੂੰ ਕੱਟਿਆ ਤਾਂ ਅਸੀਂ ਹੈਰਾਨ ਸੀ ਕਿ ਅੰਦਰ ਡੱਡੂ ਕਿਵੇਂ ਬੈਠਾ ਰਹਿ ਸਕਦਾ ਹੈ। ਅਸੀਂ ਖੁਦ ਵੀ ਜਾਂਚ ਕੀਤੀ ਅਤੇ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ। ਹੁਣ ਜਾਂਚ ਦੇ ਬਾਅਦ ਹੀ ਪੂਰੀ ਸੱਚਾਈ ਦਾ ਪਤਾ ਚੱਲੇਗਾ।

Vandana

This news is Content Editor Vandana