ਕੈਨੇਡਾ : ਹਵਾਈ ਹਾਦਸੇ 'ਚ ਪੰਜਾਬੀ ਨੌਜਵਾਨ ਦੇ ਕਾਤਲ ਅਤੇ ਭਾਰਤੀ ਪਾਇਲਟ ਸਮੇਤ 4 ਲੋਕਾਂ ਦੀ ਮੌਤ

05/05/2022 1:33:19 PM

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ/ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੁਕੂਕੁਕਸ ਲੇਕ ਇਲਾਕੇ ਤੋਂ ਮਿਲੀ ਖ਼ਬਰ ਅਨੁਸਾਰ ਇੱਥੇ ਵਾਪਰੇ ਵਾਪਰੇ ਹਵਾਈ ਹਾਦਸੇ ‘ਚ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੇ ਕਤਲ ਕੇਸ ‘ਚ ਲੋੜੀਂਦੇ ਸਾਬਕਾ ਫ਼ੌਜੀ 36 ਸਾਲਾ ਜੀਨ ਕਰੀ ਲਹਰਕੈਂਪ, ਰਿਚਮੰਡ ਨਿਵਾਸੀ ਭਾਰਤੀ ਮੂਲ ਦੇ ਪਾਇਲਟ ਅਭਿਨਵ ਹਾਂਡਾ (26) ਤੇ ਕੈਮਲੂਪਸ ਨਿਵਾਸੀ 37 ਸਾਲਾ ਡੰਕਨ ਬੇਲੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਚੌਥੇ ਮ੍ਰਿਤਕ ਦਾ ਨਾਂਅ ਅਜੇ ਜਾਰੀ ਨਹੀਂ ਕੀਤਾ ਗਿਆ। ਟਰਾਂਸਪੋਰਟ ਸੇਫ਼ਟੀ ਬੋਰਡ ਦੇ ਬੁਲਾਰੇ ਐਰਕ ਵਰਮੇਟ ਵਲੋਂ ਦਿੱਤੀ ਜਾਣਕਾਰੀ ਅਨੁਸਾਰ 4 ਸੀਟਾਂ ਵਾਲਾ ਪਾਈਪਰ ਪੀ.ਏ. 28-140 ਜਹਾਜ਼ ਡਰਾਈਡਨ ਤੋਂ ਮੈਰਾਥਨ ਨੂੰ ਜਾ ਰਿਹਾ ਸੀ ਕਿ ਸੀਅਕਸ ਲੁੱਕਆਊਟ ਤੇ ਇਗਨਸ ਦਰਮਿਆਨ ਹਾਦਸਾਗ੍ਰਸਤ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਯੂਰਪ ਯਾਤਰਾ 'ਤੇ PM ਮੋਦੀ ਨੇ ਨੌਰਡਿਕ ਨੇਤਾਵਾਂ ਨੂੰ ਦਿੱਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ 'ਤੋਹਫ਼ੇ'

ਜਹਾਜ਼ ਨੂੰ ਅਭਿਨਵ ਹਾਂਡਾ ਚੱਲਾ ਰਿਹਾ ਸੀ। ਇਹ ਨਿੱਜੀ ਛੋਟਾ ਜਹਾਜ਼ ਰਿਚਮੰਡ ਦੀ ਕਿਸੇ ਔਰਤ ਦਾ ਦੱਸਿਆ ਜਾ ਰਿਹਾ ਹੈ। ਪੁਲਸ ਤੇ ਟਰਾਂਸਪੋਰਟ ਸੇਫ਼ਟੀ ਵਿਭਾਗ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਵਰਣਨਯੋਗ ਹੈ ਕਿ ਬੀਤੀ 5 ਫਰਵਰੀ ਨੂੰ ਥਾਈਲੈਂਡ ਦੇ ਸ਼ਹਿਰ ਫੁਕਟ ਦੇ ਇਕ ਹੋਟਲ ਦੇ ਬਾਹਰ ਜਿੰਮੀ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਕੈਨੇਡਾ ਪੁਲਸ ਨੇ ਜੀਨ ਕਰੀ ਲਹਰਕੈਂਪ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana