ਕੈਨੇਡਾ ਨੇ ਤਾਲਾਬੰਦੀ 'ਚ ਦਿੱਤੀ ਢਿੱਲ, ਪੀ.ਐੱਮ. ਟਰੂਡੋ ਨੇ ਬੇਟੇ ਨਾਲ ਖਾਧੀ ਆਈਸਕ੍ਰੀਮ

06/25/2020 12:46:10 PM

ਓਟਾਵਾ (ਬਿਊਰੋ): ਕੈਨੈਡਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਲਗਾਈ ਗਈ ਤਾਲਾਬੰਦੀ ਵਿਚ ਢਿੱਲ ਦਿੱਤੀ ਗਈ ਹੈ। ਦੇਸ਼ ਵਿਚ ਦਿੱਤੀ ਗਈ ਇਸ ਢਿੱਲ ਦਾ ਆਨੰਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਲਿਆ। ਅਸਲ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਟਰੂਡੋ ਆਪਣੇ ਬੇਟੇ ਨੂੰ ਨਾਲ ਲੈ ਕੇ ਕਿਊਬੇਕ ਸੂਬੇ ਵਿਚ ਇਕ ਦੁਕਾਨ ਵਿਚ ਉਸ ਨੂੰ ਆਈਸਕ੍ਰੀਮ ਦਿਵਾਉਣ ਲਈ ਪਹੁੰਚੇ। ਜਾਣਕਾਰੀ ਮੁਤਾਬਕ ਇਸ ਦਿਨ ਕਿਊਬੇਕ ਸੂਬੇ ਵਿਚ ਸੈਂਟ-ਜੀਨ-ਬੈਪਿਟਸਟ ਡੇਅ ਵੀ ਸੀ।

ਮਾਸਕ ਪਹਿਨੇ ਹੋਏ ਟਰੂਡੋ ਅਤੇ ਉਹਨਾਂ ਦੇ 6 ਸਾਲ ਦੇ ਬੇਟੇ ਹੈਡ੍ਰਿਯਨ ਦਾ ਗੈਟਿਨਿਊ ਵਿਚ ਚਾਕਲੇਟ ਫੈਵਰਿਸ ਦੁਕਾਨ 'ਤੇ ਸਵਾਗਤ ਕੀਤਾ ਗਿਆ। ਟਰੂਡੋ ਨੇ ਕਿਹਾ ਕਿ ਮਹਾਮਾਰੀ ਦੌਰਾਨ ਇਸ ਦੁਕਾਨ ਨੇ ਮਜ਼ਦੂਰੀ ਸਬਸਿਡੀ ਅਤੇ ਵਪਾਰ ਕਰਜ਼ ਦੀ ਵਰਤੋਂ ਕਰਦੇ ਹੋਏ ਬਾਜ਼ਾਰ ਨੂੰ ਬੰਦ ਹੋਣ ਤੋਂ ਬਚਾਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ ਨੇ 6000 ਕਾਮਿਆਂ ਦੀ ਕੀਤੀ ਛਾਂਟੀ

ਟਰੂਡੋ ਨੇ ਬੇਟੇ ਹੈਡ੍ਰਿਯਨ ਨੂੰ ਕੁਕੀਜ਼ ਦੀ ਟਾਪਿੰਗ ਵਾਲੀ ਵਨੀਲਾ ਆਈਸਕ੍ਰੀਮ ਦਿਵਾਈ ਅਤੇ ਖੁਦ ਦੇ ਲਈ ਵਨੀਲਾ ਆਈਸਕ੍ਰੀਮ ਲਈ। ਹੈਡ੍ਰਿਯਨ ਆਈਸਕ੍ਰੀਮ ਮਿਲਣ ਦੇ ਬਾਅਦ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਇਸ ਦੇ ਬਾਅਦ ਪਿਤਾ ਅਤੇ ਬੇਟਾ ਦੋਵੇਂ ਇਕ ਖੁੱਲ੍ਹੀ ਜਗ੍ਹਾ ਵਿਚ ਗਏ ਅਤੇ ਮਾਸਕ ਉਤਾਰ ਕੇ ਆਈਸਕ੍ਰੀਮ ਦਾ ਮਜ਼ਾ ਲਿਆ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਉਸ ਦੇ ਸੂਬਿਆਂ ਨੇ ਮੱਧ ਮਾਰਚ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸਕੂਲ ਅਤੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

Vandana

This news is Content Editor Vandana