ਕੈਨੇਡਾ: ਨਸ਼ਾ ਕਰਕੇ ਟਰੱਕ-ਟਰੇਲਰ ਚਲਾਉਣ ਦੇ ਦੋਸ਼ ਹੇਠ ਭਾਰਤੀ ਡਰਾਈਵਰ ਗ੍ਰਿਫ਼ਤਾਰ

04/23/2022 11:46:48 AM

ਨਿਊਯਾਰਕ/ਉਨਟਾਰੀਓ (ਰਾਜ ਗੋਗਨਾ):  ਕੈਨੇਡਾ ਦੇ ਉਨਟਾਰੀਓ ਦੀ ਠੰਡਰ ਬੇਅ ਪੁਲਸ ਵੱਲੋਂ ਲੰਘੇ ਵੀਰਵਾਰ ਨੂੰ ਭਾਰਤੀ ਮੂਲ ਦੇ ਇਕ ਡਰਾਈਵਰ ਸਚਿਤ ਵਰਮਾ (ਉਮਰ 30 ਸਾਲ) ਨੂੰ ਨਸ਼ੇ ਦੀ ਹਾਲਤ 'ਚ ਟਰੱਕ ਟਰੈਲਰ ਚਲਾਉਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਠੰਡਰ ਬੇਅ ਪੁਲਸ ਵੱਲੋ ਡਾਸਨ ਰੋਡ ਨੇੜੇ ਮੈਪਲਵਾਰਡ ਰੋਡ 'ਤੇ ਕੀਤੀ ਗਈ ਹੈ।

ਸਚਿਤ ਵਰਮਾ ਕੋਲੋਂ ਪੁਲਸ ਨੂੰ ਕ੍ਰਿਸਟਲ ਮਿਥ ਅਤੇ ਫੈਨਾਟਿਲ ਵੀ ਬਰਾਮਦ ਹੋਈ ਹੈ। ਕਥਿਤ ਦੋਸ਼ੀ ਦੀ ਅਦਾਲਤ 'ਚ ਅੱਜ ਦੀ ਪੇਸ਼ੀ ਸੀ ਅਤੇ ਪੁਲਸ ਵੱਲੋਂ ਦੋਸ਼ੀ ਦਾ ਲਾਇਸੈਂਸ 90 ਦਿਨ ਲਈ ਅਤੇ ਟਰੱਕ 2 ਹਫ਼ਤਿਆ ਤੱਕ ਲਈ ਠਾਣੇ ਵਿਚ ਰੱਖ ਲਿਆ ਗਿਆ ਹੈ। ਸਚਿਤ ਵਰਮਾ ਨੂੰ ਹੁਣ ਅਦਾਲਤਾ ਦੀ ਲੰਮੀ ਖੱਜਲ ਖੁਆਰੀਆਂ 'ਚੋਂ ਲੰਘਣਾ ਪਵੇਗਾ।

cherry

This news is Content Editor cherry