ਕੈਨੇਡਾ 2018 ''ਚ ਕਰੀਬ 3 ਲੱਖ ਪ੍ਰਵਾਸੀਆਂ ਨੂੰ ਹੀ ਦੇਵੇਗਾ ਪੀ.ਆਰ.

Sunday, Oct 29, 2017 - 01:08 AM (IST)

ਔਟਾਵਾ— ਅਗਲੇ ਸਾਲ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਦੀਆਂ ਕਿਆਸਾਂ ਵਿਚਾਲੇ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ 2018 'ਚ ਕਰੀਬ 2017 ਜਿੰਨੇ ਪ੍ਰਵਾਸੀਆਂ ਨੂੰ ਹੀ ਦਾਖਲਾ ਦੇਵੇਗਾ। ਕੈਨੇਡਾ ਦੀ ਸਲਾਨਾ ਸਰਕਾਰੀ ਇੰਮੀਗ੍ਰੇਸ਼ਨ ਯੋਜਨਾ ਤਹਿਤ ਅਗਲੇ ਹਫਤੇ ਹਾਊਸ ਆਫ ਕਾਮਨਜ਼ 'ਚ 2018 ਦੀ ਯੋਜਨਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ 'ਚ ਕਰੀਬ 3 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਟੀਚਾ ਆਮ ਗੱਲ ਹੈ ਪਰ ਅਗਲੇ ਸਾਲ 2018 'ਚ ਇਹ ਟੀਚਾ ਇਸ ਤੋਂ ਉੱਪਰ ਨਹੀਂ ਜਾਵੇਗਾ। ਉਨ੍ਹਾਂ ਕਿਹਾ ਜਿਹੜੇ ਕੈਨੇਡੀਅਨ ਆਪਣੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਸਨ, ਅਜਿਹੇ ਲੋਕਾਂ ਦੀਆਂ ਮੰਗਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਸਰਕਾਰ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਮਾਮਲੇ 'ਚ 2 ਲੱਖ 60 ਹਜ਼ਾਰ ਦੀ ਗਿਣਤੀ ਤੋਂ 3 ਲੱਖ ਤਕ ਪਹੁੰਚ ਗਈ ਸੀ। ਹਾਲੇ ਵੀ ਕਈ ਕੰਪਨੀਆਂ ਦੇ ਮਾਲਕ ਵਿਕਾਸ ਦੀਆਂ ਲੋੜਾਂ ਨੂੰ ਪੂਰਾਂ ਕਰਨ ਲਈ ਵਧ ਤੋਂ ਵਧ ਲੋਕਾਂ ਨੂੰ ਕੈਨੇਡਾ 'ਚ ਦਾਖਲਾਂ ਦੇਣ ਦੀ ਮੰਗ ਕਰ ਰਹੇ ਹਨ। ਹੁਸੈਨ ਨੇ ਕਿਹਾ ਕਿ ਜਲਦ ਹੀ ਆਉਣ ਵਾਲੇ ਇੰਮੀਗ੍ਰਾਂਟਾਂ ਦੇ ਨਜ਼ਰੀਏ ਨੂੰ ਗੱਲਬਾਤ ਦੇ ਟੇਬਲ 'ਤੇ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਆਉਣ ਵਾਲੇ ਪ੍ਰਵਾਸੀਆਂ ਦੀ ਬਹੁਗਿਣਤੀ ਆਰਥਿਕਤਾ ਸ਼੍ਰੇਣੀ ਪੱਖੋ ਹੋਵੇਗੀ ਕਿਉਂਕਿ ਇਹ ਬਹੁਤ ਵੱਡੀ ਲੋੜ ਹੈ। ਬੁੱਧਵਾਰ ਨੂੰ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਜਨਗਣਨਾ ਕੇ ਅੰਕੜਿਆਂ ਮੁਤਾਬਕ ਕੈਨੇਡਾ 'ਚ ਇੰਮੀਗ੍ਰਾਂਟਾਂ ਇਕ ਸਦੀ 'ਚ ਸਭ ਤੋਂ ਵਧ ਹੈ। ਦੱਸ ਦਈਏ ਕਿ ਕੈਨੇਡਾ 'ਚ ਇੰਮੀਗ੍ਰੇਸ਼ਨ ਨਾਲ ਸੰਬੰਧਤ ਨੀਤੀਆਂ ਤਿਆਰ ਕਰਨ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਫੌਰਮ ਆਫ ਮਨਿਸਟਰਜ਼ ਰਿਸਪੌਂਸੀਬਲ ਫਾਰ ਇੰਮੀਗ੍ਰੇਸ਼ਨ (ਐੱਫ.ਐੱਮ.ਆਰ.ਆਈ.) ਦੀ ਹੋਈ ਬੀਤੇ ਦਿਨੀਂ ਇਕੱਤਰਤਾ 'ਚ ਤੇਜ਼, ਲਚੀਲੀ ਤੇ ਕਾਰਗਰ ਇੰਮੀਗ੍ਰੇਸ਼ਨ ਪ੍ਰਣਾਲੀ ਯਕੀਨੀ ਬਣਾਉਣ 'ਤੇ ਸਹਿਮਤੀ ਪ੍ਰਗਟ ਕੀਤੀ ਗਈ। ਸਾਰੇ ਮੰਤਰੀ ਇਸ ਗੱਲ 'ਤੇ ਇਕ ਸੂਰ ਨਜ਼ਰ ਆਏ ਕਿ ਹਰ ਸਾਲ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਕਰ ਕੇ ਕਿਰਤੀ ਬਾਜ਼ਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਲੰਮੇ ਸਮੇਂ ਦੌਰਾਨ ਖੁਸ਼ਹਾਲੀ ਯਕੀਨੀ ਬਣਾਈ ਜਾ ਸਕਦੀ ਹੈ।