ਕੈਨੇਡਾ : ਧੋਖਾਧੜੀ ਮਾਮਲੇ 'ਚ ਚਾਰ ਭਾਰਤੀ ਗ੍ਰਿਫ਼ਤਾਰ

03/24/2021 9:50:10 AM

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੀ ਓਂਟਾਰੀਓ ਪ੍ਰੋਵਿਨਸ਼ਨਿਲ ਪੁਲਸ (OPP) ਵੱਲੋਂ ਭਾਰਤੀ ਮੂਲ ਦੇ ਚਾਰ ਲੋਕ ਕਾਬੂ ਕੀਤੇ ਗਏ ਹਨ। ਇਹਨਾਂ ਸਾਰਿਆਂ ਨੂੰ ਬੋਲਟਨ ਦੇ ਇੱਕ ਹੋਟਲ ਤੋਂ ਇੱਕ ਲੱਖ ਡਾਲਰ ਦੇ ਕਰੀਬ ਚੋਰੀ ਦੇ ਚੈਕ (Cheque) ਅਤੇ ਚੋਰੀ ਦੀਆਂ ਆਈ.ਡੀ. (ਸਨਾਖਤੀ ਕਾਰਡ) ਦੀ ਧੋਖਾਧੜੀ ਕਰਨ ਅਤੇ ਨਾਲ ਹੀ ਵਰਤੋਂ ਵਿਚ ਲਿਆਂਦੀ ਜਾ ਸਕਣ ਵਾਲੀ ਮਸ਼ੀਨਰੀ ਤੇ ਹੋਰ ਜਾਅਲੀ ਕਾਗਜ਼ਾਤਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਹਨਾਂ ਦੀ ੳਰੰਜਵਿਲ ਕਚਿਹਰੀ ਵਿਖੇ 31 ਮਈ ਨੂੰ ਪੇਸ਼ੀ ਹੋਣੀ ਹੈ। 

ਗ੍ਰਿਫ਼ਤਾਰ ਹੋਣ ਵਾਲਿਆਂ ਦੀ ਪਹਿਚਾਣ ਬਰੈਂਪਟਨ ਦੇ ਪ੍ਰਦੀਪ ਸਿੰਘ (21), ਬਰੈਂਪਟਨ ਦੇ ਗੁਰਦੀਪ ਬੈਂਸ (45), ਮਿਸੀਸਾਗਾ ਦੇ ਗੁਰਪ੍ਰੀਤ ਸਿੰਘ (21) ਦੇ ਤੌਰ 'ਤੇ ਹੋਈ ਹੈ। ਇਸ ਤੋ ਪਹਿਲਾਂ ਵੀ ਇਹ ਸਾਰੇ ਡਰੱਗ ਸਬੰਧਤ ਮਾਮਲਿਆ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਸਨ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਰੈਂਪਟਨ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਡਾਕ ਡੱਬਿਆਂ ਦੀਆਂ ਭੰਨਤੋੜ ਅਤੇ ਚਿੱਠੀ-ਪੱਤਰ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਅਕਸਰ ਹੁੰਦੀਆ ਹੀ ਰਹਿੰਦੀਆਂ ਹਨ।

ਨੋਟ- ਕੈਨੇਡਾ ਵਿਖੇ ਧੋਖਾਧੜੀ ਮਾਮਲੇ 'ਚ ਚਾਰ ਭਾਰਤੀ ਗ੍ਰਿਫ਼ਤਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana