ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ’ਚ ਵੀ ਹੋਈ ਵੋਟਿੰਗ ਦੀ ਸ਼ੁਰੂਆਤ

10/22/2019 1:25:58 AM

ਵੈਨਕੂਵਰ - ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਵੋਟਿੰਗ ਦੀ ਸ਼ੁਰੂਆਤ ਹੋਣ ਦੀ ਬਾਅਦ ਹੀ ਲੋਕਾਂ ਬੜੇ ਉਤਸ਼ਾਹ ਦੇ ਨਾਲ ਵੋਟਿੰਗ ਕਰ ਰਹੇ ਹਨ। ਜਿਸ ਦੀ ਜਾਣਕਾਰੀ ਲੋਕਾਂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਵੋਟ ਪਾ ਕੇ ਸਾਂਝੀ ਕੀਤੀ। ਉਥੇ ਹੀ ਬ੍ਰਿਟਿਸ਼ ਕੋਲੰਬੀਆ (ਪੈਸੇਫਿਕ) ’ਚ ਵੀ ਵੋਟਿੰਗ ਦੀ ਸ਼ੁਰੂਆਤ ਹੋ ਗਈ। ਜਿਥੇ ਕਿ ਸਵੇਰੇ 7ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਵਜੇ ਵੋਟਿੰਗ ਹੋਵੇਗੀ ਅਤੇ ਰਾਤ ਕਰੀਬ 10 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।

ਬ੍ਰਿਟਿਸ਼ ਕੋਲੰਬੀਆ ਤੋਂ ਪਹਿਲਾਂ ਐਲਬਰਟਾ, ਸਸਕੈਚਸਵਾਨ, ਕਿਊਬਕ ਅਤੇ ਓਨਟਾਰੀਓ ’ਚ ਵੀ ਵੋਟਿੰਗ ਦੀ ਸ਼ੁਰੂਆਤ ਆਪਣੇ-ਆਪਣੇ ਸਮੇਂ ’ਤੇ ਹੋ ਗਈ ਹੈ। ਹਰੇਕ ਸੂਬੇ ’ਚ ਆਪਣੇ ਸਮੇਂ ਮੁਤਾਬਕ 12 ਘੰਟੇ ਵੋਟਿੰਗ ਹੋਵੇਗੀ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ’ਚ ਹਾਊਸ ਆਫ ਕਾਮਨਸ ਦੀਆਂ 42 ਸੀਟਾਂ ਹਨ ਅਤੇ  ਬ੍ਰਿਟਿਸ਼ ਕੋਲੰਬੀਆ ’ਚ ਐੱਨ. ਡੀ. ਪੀ ਸਰਕਾਰ ਹੈ। ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਤੋਂ ਚੋਣ ਮੈਦਾਨ ’ਚ ਖੜ੍ਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਲੋਕ ਇਸ ਵਾਰ ਵੋਟ ਕਿਸ ਨੂੰ ਪਾਉਂਦੇ ਹਨ ਅਤੇ ਉਲਟ ਦੂਜੇ ਪਾਸੇ ਕਿਊਬਕ ’ਚ ਹਾਊਸ ਆਫ ਕਾਮਨਸ ਦੀਆਂ 338 ’ਚੋਂ 78 ਅਤੇ ਓਨਟਾਰੀਓ 121 ਸੀਟਾਂ ਹਨ।

Khushdeep Jassi

This news is Content Editor Khushdeep Jassi