ਕੈਨੇਡਾ ਚੋਣਾਂ 2019 : ਡੋਨਾਲਡ ਟਰੰਪ ਨੇ ਟਰੂਡੋ ਨੂੰ ਦਿੱਤੀ ਵਧਾਈ

10/22/2019 11:08:19 AM

ਟੋਰਾਂਟੋ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਫੈਡਰਲ ਚੋਣਾਂ ਵਿਚ ਜਿੱਤ ਵੱਲ ਵੱਧ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ ਹੈ। ਸ਼ੁਰੂਆਤੀ ਨਤੀਜਿਆਂ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੇ 338 ਵਿਚੋਂ 155 ਜ਼ਿਲਿਆਂ ਵਿਚ ਜਿੱਤ ਹਾਸਲ ਕੀਤੀ ਹੈ। 

 


ਟਰੂਡੋ ਨੂੰ ਵਧਾਈ ਦਿੰਦਿਆਂ ਟਰੰਪ ਨੇ ਆਪਣੇ ਟਵੀਟ ਵਿਚ ਲਿਖਿਆ,'' @JustinTrudeau ਨੂੰ ਸ਼ਾਨਦਾਰ ਅਤੇ ਮੁਸ਼ਕਲ ਲੜਾਈ ਵਿਚ ਜਿੱਤ 'ਤੇ ਵਧਾਈ। ਕੈਨੇਡਾ ਵਿਚ ਚੰਗੀ ਸੇਵਾ ਕੀਤੀ ਜਾਂਦੀ ਹੈ। ਮੈਂ ਆਪਣੇ ਦੋਹਾਂ ਦੇਸ਼ਾਂ ਦੀ ਬਿਹਤਰੀ ਦੀ ਦਿਸ਼ਾ ਵਿਚ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ।''

Vandana

This news is Content Editor Vandana