ਉਈਗਰ ''ਤੇ ਚੀਨ ਦੇ ਅੱਤਿਆਚਾਰਾਂ ਦੀ ਕੈਨੇਡਾ ਨੇ ਕੀਤੀ ਸਖ਼ਤ ਨਿੰਦਾ

10/23/2020 2:54:53 PM

ਓਟਾਵਾ- ਚੀਨ ਵਲੋਂ ਉਈਗਰ ਤੇ ਤੁਰਕੀ ਭਾਈਚਾਰਿਆਂ 'ਤੇ ਤਸ਼ੱਦਦ ਕਰਨਾ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਮੁੱਦੇ 'ਤੇ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਦੇਸ਼ਾਂ ਵਿਚ ਨਵਾਂ ਨਾਮ ਕੈਨੇਡਾ ਦਾ ਜੁੜਿਆ ਹੈ। ਕੈਨੇਡਾ ਨੇ ਸ਼ਿਨਜਿਆਂਗ ਸੂਬੇ ਵਿਚ ਘੱਟ ਗਿਣਤੀ ਸਮੂਹ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨੀ ਕਮਿਊਨਿਸਟ ਪਾਰਟੀ ਦੇ ਖਰਾਬ ਵਿਵਹਾਰ ਦੀ ਨਿੰਦਾ ਕੀਤੀ ਹੈ। ਇਸ ਵਿਚ ਵੱਡੇ ਪੱਧਰ 'ਤੇ ਹਿਰਾਸਤ ਵਿਚ ਲੈਣਾ, ਅਣਮਨੁੱਖੀ ਵਿਵਹਾਰ, ਜ਼ਬਰਦਸਤੀ ਮਜ਼ਦੂਰੀ, ਵਿਆਪਕ ਨਿਗਰਾਨੀ ਅਤੇ ਆਬਾਦੀ ਕੰਟਰੋਲ ਉਪਾਅ ਸ਼ਾਮਲ ਹਨ। 

ਵੀਰਵਾਰ ਨੂੰ ਕੈਨੇਡੀਅਨ ਹਾਊਸ ਆਫ ਕਾਮਨਜ਼ ਦੀ ਸਬ-ਕਮੇਟੀ ਨੇ ਵਿੱਦਿਅਕ, ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਪੂਰਬੀ ਤੁਰਕਿਸਤਾਨ ਵਿਚ ਸ਼ੋਸ਼ਣ ਝੱਲਣ ਵਾਲੇ ਲੋਕਾਂ ਦੀ ਗਵਾਹੀ ਦੇ ਆਧਾਰ 'ਤੇ ਬਿਆਨ ਜਾਰੀ ਕੀਤਾ, ਪੂਰਬੀ ਤੁਰਕਿਸਤਾਨ ਨੂੰ ਚੀਨ ਆਪਣੇ ਖੇਤਰ ਦਾ ਹਿੱਸਾ ਕਹਿੰਦਾ ਹੈ ਤੇ ਇਸ ਨੂੰ ਸ਼ਿਨਜਿਆਂਗ ਨਾਮ ਨਾਲ ਬੁਲਾਉਂਦਾ ਹੈ। 

ਵਿਦੇਸ਼ੀ ਮਾਮਲਿਆਂ ਤੇ ਕੌਮਾਂਤਰੀ ਵਿਕਾਸ 'ਤੇ ਸਥਾਈ ਕਮੇਟੀ ਦੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰੀ ਸਬ ਕਮੇਟੀ ਨੇ ਇਸ ਸਾਲ ਦੇ ਸ਼ੁਰੂ ਵਿਚ ਦੋ ਦਿਨ ਵਿਚ ਕੁਲ 12 ਘੰਟੇ ਸੁਣਵਾਈ ਕੀਤੀ ਸੀ। 


Lalita Mam

Content Editor

Related News