ਕੈਨੇਡਾ ਨੇ ਦੋ ਅਮਰੀਕੀਆਂ ਨੂੰ ਠੋਕਿਆ ਜੁਰਮਾਨਾ, ਲੱਗੇ ਇਹ ਦੋਸ਼

07/07/2020 11:56:07 AM

ਟੋਰਾਂਟੋ- ਕੈਨੇਡਾ ਵਿਚ ਕੋਵਿਡ-19 ਇਕਾਂਤਵਾਸ ਨਿਯਮ ਨੂੰ ਤੋੜਨ ਵਾਲੇ ਦੋ ਅਮਰੀਕੀਆਂ ਨੂੰ ਜੁਰਮਾਨਾ ਲਗਾਇਆ ਗਿਆ ਹੈ। ਓਂਟਾਰੀਓ ਪੁਲਸ ਮੁਤਾਬਕ ਇਨ੍ਹਾਂ ਦੋਹਾਂ ਨੂੰ ਇਕਾਂਤਵਾਸ ਹੋਣ ਲਈ ਹੁਕਮ ਦਿੱਤੇ ਗਏ ਸਨ ਪਰ ਇਹ ਦੋਵੇਂ ਲਗਾਤਾਰ ਕਈ ਥਾਵਾਂ 'ਤੇ ਜਾ ਕੇ ਆਏ ਹਨ, ਜਿਸ ਕਾਰਨ ਉਨ੍ਹਾਂ ਕਾਰਨ ਹੋਰ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। 

ਓਂਟਾਰੀਓ ਪੁਲਸ ਮੁਾਤਬਕ 66 ਸਾਲਾ ਵਿਅਕਤੀ ਤੇ 65 ਸਾਲਾ ਔਰਤ 24 ਜੂਨ ਨੂੰ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਕੈਨੇਡਾ ਵਿਚ ਦਾਖਲ ਹੋਏ ਅਤੇ ਰੇਨੀ ਰਿਵਰ ਜ਼ਿਲ੍ਹੇ ਪੁੱਜੇ। ਪੁਲਸ ਮੁਤਾਬਕ ਦੋਹਾਂ ਨੂੰ ਸਿੱਧੇ ਕੈਨੇਡਾ ਜਾ ਕੇ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਰਸਤੇ ਵਿਚ ਰੁਕ-ਰੁਕ ਕੇ ਮੰਜ਼ਲ 'ਤੇ ਪੁੱਜੇ। ਪੁਲਸ ਨੇ ਦੋਹਾਂ ਨੂੰ ਇਕ-ਇਕ ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਹੈ। 
ਜ਼ਿਕਰਯੋਗ ਹੈ ਕਿ ਮਾਰਚ ਤੋਂ ਜੇਕਰ ਕੋਈ ਵੀ ਵਿਅਕਤੀ ਗੈਰ-ਜ਼ਰੂਰੀ ਕੰਮ ਕਰਕੇ ਕੈਨੇਡਾ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ 2 ਹਫਤਿਆਂ ਲਈ ਇਕਾਂਤਵਾਸ ਰਹਿਣਾ ਜ਼ਰੂਰੀ ਹੈ ਤੇ ਨਿਯਮ ਤੋੜਨ ਵਾਲੇ ਨੂੰ ਜੁਰਮਾਨਾ ਲੱਗਦਾ ਹੈ। 
ਕੁਆਰੰਟੀਨ ਐਕਟ ਤਹਿਤ ਨਿਯਮ ਤੋੜਨ ਵਾਲੇ ਨੂੰ 6 ਮਹੀਨਿਆਂ ਦੀ ਜੇਲ੍ਹ ਅਤੇ 7,50,000 ਡਾਲਰ ਜਾਂ ਇਸ ਤੋਂ ਵੱਧ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ।  ਪੱਕੇ ਵਸਨੀਕਾਂ, ਕੈਨੇਡੀਅਨ ਨਾਗਰਿਕਾਂ , ਡਿਪਲੋਮੈਟਾਂ ਆਦਿ ਨੂੰ ਛੱਡ ਕੇ ਬਾਕੀ ਸਾਰੇ ਗੈਰ-ਨਾਗਰਿਕਾਂ ਲਈ ਅਮਰੀਕਾ ਦੀ ਸਰਹੱਦ ਤੋਂ ਦਾਖਲ ਹੋਣ 'ਤੇ 31 ਜੁਲਾਈ ਤਕ ਰੋਕ ਹੈ। 

Lalita Mam

This news is Content Editor Lalita Mam