ਕੈਨੇਡਾ ਨੇ ਈਰਾਨ ਤੋਂ ਹਾਦਸਾਗ੍ਰਸਤ ਜਹਾਜ਼ ਦਾ ''ਬਲੈਕ ਬਾਕਸ'' ਫਰਾਂਸ ਨੂੰ ਸੌਂਪਣ ਨੂੰ ਆਖਿਆ

01/18/2020 3:27:39 AM

ਓਟਾਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਈਰਾਨ ਨੂੰ ਆਖਿਆ ਕਿ ਉਹ ਪਿਛਲੇ ਹਫਤੇ ਹਾਦਸਾਗ੍ਰਸਤ ਹੋਏ ਜਹਾਜ਼ ਦੇ 'ਬਲੈਕ ਬਾਕਸ' ਨੂੰ ਫਰਾਂਸ ਨੂੰ ਸੌਂਪ ਦੇਵੇ। ਉਨ੍ਹਾਂ ਆਖਿਆ ਕਿ ਫਰਾਂਸ ਦੀ ਪ੍ਰਯੋਗਸ਼ਾਲਾ ਉਸ ਦਾ ਸਹੀ ਤਰੀਕੇ ਨਾਲ ਪ੍ਰੀਖਣ ਕਰਨ 'ਚ ਸਮਰਥ ਹੈ। ਟਰੂਡੋ ਨੇ ਆਖਿਆ ਕਿ ਈਰਾਨ ਕੋਲ ਤਕਨੀਕੀ ਮੁਹਾਰਤ ਦਾ ਲੋੜੀਂਦਾ ਪੱਧਰ ਨਹੀਂ ਹੈ ਅਤੇ ਹਾਦਸਾਗ੍ਰਸਤ ਬਲੈਕ ਬਾਕਸ ਦਾ ਤੇਜ਼ੀ ਨਾਲ ਪ੍ਰੀਖਣ ਕਰਨ ਲਈ ਜ਼ਰੂਰੀ ਉਪਕਰਣ ਵੀ ਨਹੀਂ ਹੈ। ਉਨ੍ਹਾਂ ਨੇ ਆਖਿਆ ਕਿ ਇਸ ਬਲੈਕ ਬਾਕਸ ਤੋਂ ਸਹੀ ਅਤੇ ਜਲਦ ਜਾਣਕਾਰੀ ਪਾਉਣ ਲਈ ਉਨ੍ਹਾਂ ਨੂੰ ਫਰਾਂਸ ਭੇਜਣਾ ਹੀ ਸਭ ਤੋਂ ਸਹੀ ਕਦਮ ਹੈ। ਉਨ੍ਹਾਂ ਅੱਗੇ ਆਖਿਆ ਕਿ ਉਹ ਅਜਿਹਾ ਕਰਨ ਲਈ ਈਰਾਨੀ ਅਧਿਕਾਰੀਆਂ ਨੂੰ ਪ੍ਰੇਰਿਤ ਕਰ ਰਹੇ ਹਨ।

Khushdeep Jassi

This news is Content Editor Khushdeep Jassi