ਸੰਕਟ 'ਚ ਧਰਤੀ! 130 ਦੇਸ਼ਾਂ ਦੇ ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

11/15/2019 6:56:47 PM

ਜਲੰਧਰ (ਵੈੱਬ ਡੈਸਕ) ਸਾਡੀ ਧਰਤੀ ਇਕ ਭਿਆਨਕ ਸੰਕਟ ਵਿਚ ਹੈ। ਇੱਥੇ ਕੁਦਰਤੀ ਐਮਰਜੈਂਸੀ ਜਾਰੀ ਹੈ ਕਿਉਂਕਿ ਆਰਕਟਿਕ ਵਿਚ ਮੌਜੂਦ ਸਭ ਤੋਂ ਪੁਰਾਣਾ ਅਤੇ ਸਭ ਤੋਂ ਸਥਿਰ ਆਈਸਬਰਗ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਹੈ। ਇਸ ਸਬੰਧੀ 130 ਦੇਸ਼ਾਂ ਦੇ 11 ਹਜ਼ਾਰ ਵਿਗਿਆਨੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ। 130 ਦੇਸ਼ਾਂ ਦੇ 11,000 ਵਿਗਿਆਨੀ ਆਰਕਟਿਕ ਦੇ ਜਿਹੜੇ ਹਿੱਸੇ ਦੀ ਗੱਲ ਕਰ ਰਹੇ ਹਨ, ਉਸ ਨੂੰ 'ਦੀ ਲਾਸਟ ਆਈਸ ਏਰੀਆ' ਕਹਿੰਦੇ ਹਨ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਸਥਿਰ ਬਰਫ ਵਾਲਾ ਇਲਾਕਾ ਹੈ ਪਰ ਹੁਣ ਇਹ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਉਹ ਵੀ ਦੁੱਗਣੀ ਗਤੀ ਨਾਲ।

ਇਸ 'ਦੀ ਲਾਸਟ ਆਈਸ ਏਰੀਆ' ਖੇਤਰ ਵਿਚ 2016 ਵਿਚ 4,143,980 ਵਰਗ ਕਿਲੋਮੀਟਰ ਬਰਫ ਸੀ, ਜੋ ਹੁਣ ਘੱਟ ਕੇ 9.99 ਲੱਖ ਵਰਗ ਕਿਲੋਮੀਟਰ ਹੀ ਬਚੀ ਹੈ। ਜੇਕਰ ਇਸੇ ਗਤੀ ਨਾਲ ਇਹ ਪਿਘਲਦੀ ਰਹੀ ਤਾਂ 2030 ਤੱਕ ਇੱਥੇ ਬਰਫ ਖਤਮ ਹੋ ਜਾਵੇਗੀ। ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਗਿਆਨੀ ਕੇਂਟ ਮੂਰ ਨੇ ਦੱਸਿਆ ਕਿ 1970 ਦੇ ਬਾਅਦ ਤੋਂ ਹੁਣ ਤੱਕ ਆਰਕਟਿਕ ਵਿਚ ਕਰੀਬ 5 ਫੁੱਟ ਬਰਫ ਪਿਘਲ ਚੁੱਕੀ ਹੈ ਮਤਲਬ ਹਰ 10 ਸਾਲ ਵਿਚ ਕਰੀਬ 1.30 ਫੁੱਟ ਬਰਫ ਪਿਘਲ ਰਹੀ ਹੈ। ਅਜਿਹੇ ਵਿਚ ਸਮੁੰਦਰ ਦਾ ਪੱਧਰ ਤੇਜ਼ੀ ਨਾਲ ਵੱਧਣ ਦਾ ਖਦਸ਼ਾ ਹੈ।

ਆਰਕਟਿਕ ਦੀ ਬਰਫ ਪਿਘਲਣ ਨਾਲ ਗ੍ਰੀਨਲੈਂਡ ਅਤੇ ਕੈਨੇਡਾ ਦੇ ਨੇੜੇ ਦਾ ਮੌਸਮ ਬਦਲ ਜਾਵੇਗਾ। ਉੱਥੇ ਵੀ ਗਰਮੀ ਵੱਧ ਜਾਵੇਗੀ। ਨਾਲ ਹੀ ਇਸ ਦਾ ਅਸਰ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲੇਗਾ। 'ਦੀ ਲਾਸਟ ਆਈਸ ਏਰੀਆ' ਵਿਚ ਵਿਭਿੰਨ ਪ੍ਰਜਾਤੀਆਂ ਦੇ ਜੀਵ-ਜੰਤੂ ਰਹਿੰਦੇ ਹਨ। ਜੇਕਰ ਇਸੇ ਗਤੀ ਨਾਲ ਬਰਫ ਪਿਘਲਦੀ ਰਹੀ ਤਾਂ ਪੋਲਰ ਬੀਅਰ, ਵ੍ਹੇਲ, ਪੇਂਗਵਿਨ ਅਤੇ ਸੀਲ ਜਿਹੇ ਖੂਬਸੂਰਤ ਜੀਵ-ਜੰਤੂ ਖਤਮ ਹੋ ਜਾਣਗੇ। 

Vandana

This news is Content Editor Vandana