ਕੈਨੇਡਾ ਨੇ ''ਜਾਨਸਨ ਐਂਡ ਜਾਨਸਨ'' ਦੇ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ

03/06/2021 2:12:18 AM

ਟੋਰਾਂਟੋ-ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ 'ਜਾਨਸਨ ਐਂਡ ਜਾਨਸਨ' ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਇਕ ਖੁਰਾਕ ਹੀ ਕਾਫੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਰੈਗੂਲੇਟਰੀ ਨੇ ਹੁਣ ਤੱਕ ਕੋਵਿਡ-19 ਦੇ ਚਾਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ -ਈਰਾਨ ਏਅਰ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾਕਾਮ, ਯਾਤਰੀ ਸੁਰੱਖਿਅਤ

ਕੈਨੇਡਾ ਦੇ ਸਿਹਤ ਅਧਿਕਾਰ ਕੋਵਿਡ-19 ਟੀਕਾਕਰਨ 'ਚ ਤੇਜ਼ੀ ਲਿਆਉਣ ਲਈ ਇਕ ਖੁਰਾਕ ਦੇ ਵਿਕਲਪ ਨਾਲ ਕਾਫੀ ਉਤਸ਼ਾਹੀ ਹਨ। ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪਰੀਆ ਸ਼ਰਮਾ ਨੇ ਕਿਹਾ ਕਿ ਦੇਸ਼ ਨੇ ਫਾਈਜ਼ਰ, ਮਾਡੇਰਨਾ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਜਿਹਾ ਪਹਿਲਾਂ ਦੇਸ਼ ਹੈ ਜਿਥੇ ਹੁਣ ਤੱਕ ਚਾਰ ਵੱਖ-ਵੱਖ ਟੀਕਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ -ਯੂਟਿਊਬ ਨੇ ਮਿਆਂਮਾਰ ਦੀ ਫੌਜ ਦੇ ਪੰਜ ਚੈਨਲਾਂ ਨੂੰ ਕੀਤਾ ਬੰਦ

ਕਈ ਹੋਰ ਦੇਸ਼ਾਂ ਦੀ ਤਰ੍ਹਾਂ ਕੈਨੇਡਾ 'ਚ ਵੀ ਟੀਕਿਆਂ ਦਾ ਸਥਾਨਕ ਉਤਪਾਦਨ ਨਾ ਹੋਣ ਦੇ ਚੱਲਦੇ ਉਸ ਨੂੰ ਤੁਰੰਤ ਟੀਕੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ ਇਹ ਚੌਥਾ ਟੀਕਾ ਹੈ, ਜਿਸ ਨੂੰ ਕੈਨੇਡਾ ਦੇ ਸਿਹਤ ਮਾਹਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਖੁਰਾਕਾਂ ਤਿਆਰ ਹਨ ਅਤੇ ਅਸੀਂ ਵਾਇਰਸ ਨਾਲ ਨਜਿੱਠਣ 'ਚ ਇਕ ਕਦਮ ਦੂਰ ਹਾਂ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar