ਹੁਣ ਕੈਨੇਡਾ ਅਤੇ ਬ੍ਰਿਟੇਨ ਨੇ ਵੀ ਕੀਤਾ ਬੀਜਿੰਗ ਓਲਪਿੰਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ

12/09/2021 11:30:13 AM

ਟੋਰਾਂਟੋ/ਲੰਡਨ (ਭਾਸ਼ਾ) – ਚੀਨ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਅਗਲੇ ਸਾਲ ਚੀਨ ’ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਵੀ ਮਨੁੱਖੀ ਅਧਿਕਾਰਾਂ ਦੀ ਚਿੰਤਾ ਦਾ ਹਵਾਲਾ ਦਿੰਦੇ ਹੋਏ ਸਰਦ ਰੁੱਤ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਲ ਹੀ ਦੇ ਮਹੀਨਿਆਂ ਵਿਚ ਸਹਿਯੋਗੀਆਂ ਨਾਲ ਇਸ ਮੁੱਦੇ 'ਤੇ ਚਰਚਾ ਕਰ ਰਹੀ ਹੈ। ਹਾਲਾਂਕਿ ਚਾਰੇ ਦੇਸ਼ਾਂ ਦੇ ਇਸ ਐਲਾਨ ਨਾਲ ਉਨ੍ਹਾਂ ਦੇ ਖਿਡਾਰੀਆਂ ਦੀ ਖੇਡਾਂ 'ਚ ਸ਼ਮੂਲੀਅਤ 'ਤੇ ਕੋਈ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ

ਬ੍ਰਿਟੇਨ ਵੀ ਬੀਜਿੰਗ ਸਰਦ ਰੁੱਤ ਓਲੰਪਿਕ ਦਾ 'ਪ੍ਰਭਾਵੀ ਰੂਪ' ਨਾਲ ਕਰੇਗਾ ਬਾਈਕਾਟ 
ਕੈਨੇਡਾ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਵੀ ਕਹਿਣਾ ਹੈ ਕਿ ਯੂ.ਕੇ. ਸਰਕਾਰ ਦਾ ਕੋਈ ਵੀ ਮੰਤਰੀ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ’ਚ ਹਿੱਸਾ ਨਹੀਂ ਲਵੇਗਾ। ਇਸ ਨੂੰ "ਪ੍ਰਭਾਵੀ ਰੂਪ ਨਾਲ" ਇਕ ਡਿਪਲੋਮੈਟਿਕ ਬਾਈਕਾਟ ਕਿਹਾ। ਜਾਨਸਨ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਵਿਚ ਪੁੱਛਿਆ ਗਿਆ ਸੀ ਕਿ ਕੀ ਬ੍ਰਿਟੇਨ ਸਰਦ ਰੁੱਤ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਵਿਚ ਅਮਰੀਕਾ, ਆਸਟਰੇਲੀਆ ਅਤੇ ਲਿਥੁਆਨੀਆ ਨਾਲ ਸ਼ਾਮਲ ਹੋਵੇਗਾ। ਉਸ ਨੇ ਕਿਹਾ ਕਿ ਉਹ ਖਿਡਾਰੀਆਂ ਨਾਲ ਸਬੰਧਤ ਬਾਈਕਾਟ ਦੇ ਵਿਰੋਧ ਵਿਚ ਹੈ ਪਰ ਬ੍ਰਿਟੇਨ ਡਿਪਲੋਮੈਟਿਕ ਤੌਰ 'ਤੇ ਓਲੰਪਿਕ ਦਾ ਬਾਈਕਾਟ ਕਰੇਗਾ।

ਇਹ ਵੀ ਪੜ੍ਹੋ : ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry