ਕੈਨੇਡਾ ''ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੋਨ ਦੇ ਦੋ ਮਾਮਲੇ

12/27/2020 6:00:07 PM

ਓਟਾਵਾ (ਭਾਸ਼ਾ): ਕੈਨੇਡਾ ਦੇ ਓਂਟਾਰੀਓ ਵਿਚ ਕੋਰੋਨਾਵਾਇਰਸ ਦੇ ਉਸ ਨਵੇਂ ਰੂਪ ਮਤਲਬ ਸਟ੍ਰੇਨ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦਾ ਬ੍ਰਿਟੇਨ ਵਿਚ ਹਾਲ ਹੀ ਵਿਚ ਪਤਾ ਚੱਲਿਆ ਹੈ। ਓਂਟਾਰੀਓ ਦੇ ਸੰਯੁਕਤ ਮੁੱਖ ਸਿਹਤ ਮੈਡੀਕਲ ਅਧਿਕਾਰੀ ਡਾਕਟਰ ਬਾਰਬਰਾ ਯਾਫ ਨੇ ਇਕ ਬਿਆਨ ਵਿਚ ਦੱਸਿਆ ਕਿ ਡਰਹਮ ਵਸਨੀਕ ਜਿਹੜੇ ਜੋੜੇ ਵਿਚ ਕੋਰੋਨਾ ਦੇ ਨਵੇਂ ਸ੍ਰਟੇਨ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ,  ਉਹਨਾਂ ਦੇ ਯਾਤਰਾ ਰਿਕਾਰਡ ਦਾ ਪਤਾ ਨਹੀਂ ਚੱਲ ਪਾਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ 28 ਦਸੰਬਰ ਨੂੰ ਕਿਸਾਨ ਸੰਘਰਸ਼ ਦੀ ਹਮਾਇਤ 'ਚ ਧਰਨਾ 

ਫਿਲਹਾਲ ਇਹ ਜੋੜਾ ਮੈਡੀਕਲ ਪ੍ਰੋਟੋਕਾਲ ਦੇ ਤਹਿਤ ਸੈਲਫ-ਆਈਸੋਲੇਸ਼ਨ ਵਿਚ ਹੈ। ਡਾਕਟਰ ਯਾਫ ਨੇ ਦੱਸਿਆ ਕਿ ਨਵੇਂ ਕੋਰੋਨਾਵਾਇਰਸ ਸਟ੍ਰੇਨ ਦਾ ਪਤਾ ਚੱਲਣ ਦੇ ਬਾਅਦ ਸਾਵਧਾਨੀ ਦੇ ਤੌਰ 'ਤੇ ਓਂਟਾਰੀਓ ਵਿਚ ਤਾਲਾਬੰਦੀ ਕਰ ਦਿੱਤੀ ਗਈ ਹੈ, ਜੋ ਸ਼ਨੀਵਾਰ ਸਥਾਨਕ ਸਮੇਂ ਮੁਤਾਬਕ 00.01 ਵਜੇ ਲਾਗੂ ਹੋ ਗਈ।

ਨੋਟ- ਕੈਨੇਡਾ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੋਨ ਦੇ ਦੋ ਮਾਮਲੇ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana