ਕੈਨੇਡਾ : ਟਿੱਮ ਹੋਰਟਨ ਦਾ ਪ੍ਰਿੰਸ ਹੈਰੀ ਤੇ ਮੇਗਨ ਨੂੰ ਵੱਡਾ ਆਫਰ

01/10/2020 9:47:17 PM

ਟੋਰਾਂਟੋ - ਕੈਨੇਡਾ 'ਚ ਜਾ ਕੇ ਕਈ ਗਾਣਿਆਂ ਅਤੇ ਵੀਡੀਓ 'ਚ ਟਿੱਮ ਹੋਰਟਨ ਦੀ ਕੌਫੀ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਜਦ ਵੀ ਕੋਈ ਨਵਾਂ ਸ਼ਖਸ ਕੈਨੇਡਾ ਆਉਂਦਾ ਹੈ ਤਾਂ ਟਿੱਮ ਹੋਰਟਨ ਦੀ ਕੌਫੀ ਜ਼ਰੂਰ ਪੀਂਦਾ ਹੈ ਅਤੇ ਦੀਵਾਨਾ ਹੋ ਜਾਂਦਾ ਹੈ। ਦੱਸ ਦਈਏ ਕਿ ਟਿੱਮ ਹੋਰਟਨ ਦੀਆਂ ਕੈਨੇਡਾ 'ਚ ਕਈ ਬ੍ਰਾਂਚਾ ਹਨ ਅਤੇ ਇਥੋਂ ਦੇ ਲੋਕ ਇਸ ਨੂੰ ਬੜੇ ਚਾਅ ਨਾਲ ਪੀਂਦੇ ਹਨ। ਉਥੇ ਹੀ ਟਿੱਮ ਹੋਰਟਨ ਨੇ 'ਫ੍ਰੀ ਕੌਫੀ' ਦੇਣ ਦੇ ਬਾਰੇ 'ਚ ਇਕ ਵੱਡਾ ਐਲਾਨ ਕੀਤਾ ਹੈ।

 

 

PunjabKesari

ਦੱਸ ਦਈਏ ਕਿ ਟਿੱਮ ਹੋਰਟਨ ਵੱਲੋਂ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਇਕ ਟਵੀਟ ਸ਼ੇਅਰ ਕੀਤਾ ਗਿਆ। ਇਸ 'ਚ ਉਨ੍ਹਾਂ ਨੇ ਲਿੱਖਿਆ ਕਿ, 'ਕੋਈ ਪ੍ਰੈਸ਼ਰ ਨਹੀਂ, ਸ਼ਾਹੀ ਘਰਾਣੇ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਜੇਕਰ ਕੈਨੇਡਾ ਸ਼ਿਫਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਉਮਰ ਸਾਡੇ ਵੱਲੋਂ ਮੁਫਤ 'ਚ ਕੌਫੀ ਪਿਲਾਈ ਜਾਵੇਗੀ। ਇਸ ਬਾਰੇ ਸੋਚਣਾ।' ਦੱਸ ਦਈਏ ਕਿ ਬੀਤੇ ਦਿਨੀਂ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਮਹਾਰਾਣੀ ਏਲੀਜ਼ਾਬੇਥ ਨਾਲ ਬਿਨਾਂ ਸਲਾਹ ਮਸ਼ਵਰਾ ਕੀਤੇ ਸ਼ਾਹੀ ਘਰਾਣੇ ਨੂੰ ਛੱਡ ਨਾਰਥ ਅਮਰੀਕਾ ਸ਼ਿਫਟ ਹੋਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਘਰਾਣੇ 'ਚ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਹਨ।

PunjabKesari


Khushdeep Jassi

Content Editor

Related News