ਕੈਨੇਡਾ ''ਚ ਸਿੱਖ ਨੌਜਵਾਨ ''ਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਲੱਗੇ ਦੋਸ਼

01/24/2020 5:26:57 PM

ਟੋਰਾਂਟੋ (ਬਿਊਰੋ): ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ 34 ਸਾਲਾ ਇਕ ਸਿੱਖ ਨੌਜਵਾਨ 'ਤੇ ਕੈਨੇਡਾ ਦੇ ਸੂਬੇ ਸਸਕੈਚਵਾਨ ਵਿਚ ਇਕ ਫਰਜ਼ੀ ਇਮੀਗ੍ਰੇਸ਼ਨ ਸਕੀਮ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜਿਸ ਦੀ ਸੀਮਾ ਸੰਯੁਕਤ ਰਾਜ ਅਮਰੀਕਾ ਦੇ ਦੱਖਣ ਨਾਲ ਲੱਗਦੀ ਹੈ। ਸੀ.ਬੀ.ਐੱਸ.ਏ. ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੋ ਸਾਲ ਦੀ ਮਿਆਦ ਵਿਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਕ ਪਰਮਿਟ ਛੋਟਾਂ ਦਾ ਫਾਇਦਾ ਲੈ ਰਿਹਾ ਸੀ। 

ਸੀ.ਬੀ.ਐੱਸ.ਏ. ਨੇ ਕੈਨੇਡੀਅਨ ਮੀਡੀਆ ਦੇ ਹਵਾਲੇ ਨਾਲ ਕਿਹਾ,''ਗੁਰਪ੍ਰੀਤ ਸਿੰਘ ਨੇ ਨੌਕਰੀ ਦੇ ਆਫਰ ਪੱਤਰਾਂ ਨੂੰ ਝੂਠਾ ਬਣਾ ਕੇ ਰਜਿਸਟਰਡ ਚੈਰਿਟੀਜ਼ ਦਾ ਰੂਪ ਦੇ ਕੇ ਅਤੇ ਫਿਰ ਉਹਨਾਂ ਨੂੰ ਫਾਇਦੇ ਲਈ ਕੈਨੇਡਾ ਵਿਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਵੇਚ ਦਿੱਤਾ।'' ਸੀ.ਬੀ.ਐੱਸ.ਏ. ਦੇ ਬ੍ਰੈਡ ਵੋਜ਼ਨੀ ਨੇ ਸੀ.ਬੀ.ਸੀ. ਨੂੰ ਇਕ ਬਿਆਨ ਵਿਚ ਦੱਸਿਆ,''ਜਿਹੜੇ ਲੋਕ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰ ਕੇ ਕਾਰੋਬਾਰ ਬਣਾਉਂਦੇ ਹਨ ਉਹ ਅਖੰਡਤਾ ਲਈ ਗੰਭੀਰ ਖਤਰਾ ਹਨ। ਕਥਿਤ ਅਪਰਾਧੀਆਂ ਦੀ ਪੜਤਾਲ ਅਤੇ ਮੁਕੱਦਮਾ ਚਲਾ ਕੇ ਸੀ.ਬੀ.ਐੱਸ.ਏ. ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਰਦਾ ਹੈ।'' ਗੁਰਪ੍ਰੀਤ 'ਤੇ ਸਾਰੇ 4 ਦੋਸ਼ ਹਨ, ਜਿਹਨਾਂ ਵਿਚ ਕਿਸੇ ਇਮੀਗ੍ਰੇਸ਼ਨ ਮਾਮਲੇ ਵਿਚ ਭੌਤਿਕ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ, ਜਾਲਸਾਜੀ, ਸਮੇਤ ਹੋਰ ਲੋਕਾਂ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਸਲਾਹ ਦੇਣਾ ਸ਼ਾਮਲ ਹੈ।

Vandana

This news is Content Editor Vandana