ਰਾਸ਼ਟਰਮੰਡਲ ਖੇਡਾਂ ''ਚ ਕੈਨੇਡੀਅਨ ਖਿਡਾਰਣ ਨੇ ਜਿੱਤੇ 8 ਤਮਗੇ, ਕਰਵਾਈ ਬੱਲੇ-ਬੱਲੇ

04/11/2018 4:28:28 PM

ਗੋਲਡ ਕੋਸਟ/ਬ੍ਰਿਟਿਸ਼ ਕੋਲੰਬੀਆ— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 21ਵੀਆਂ ਕਾਮਨਵੈਲਥ ਗੇਮਜ਼ 2018 ਯਾਨੀ ਕਿ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਆਸਟ੍ਰੇਲੀਆ, ਭਾਰਤ ਤੋਂ ਇਲਾਵਾ ਇਨ੍ਹਾਂ ਖੇਡਾਂ 'ਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰਮੰਡਲ ਖੇਡਾਂ 'ਚ 8 ਤਮਗੇ ਜਿੱਤੇ ਹਨ। ਇੰਨੇ ਤਮਗੇ ਜਿੱਤੇ ਕੇ ਉਸ ਨੇ ਕੌਮਾਂਤਰੀ ਖੇਡ ਸਟੇਜ 'ਤੇ ਇਤਿਹਾਸ ਰਚ ਦਿੱਤਾ ਹੈ। ਉਸ ਦਾ ਨਾਂ ਰਾਸ਼ਟਰਮੰਡਲ ਖੇਡਾਂ ਦੀ ਰਿਕਾਰਡ ਬੁੱਕ 'ਚ ਦਰਜ ਕੀਤਾ ਗਿਆ ਹੈ। 


17 ਸਾਲਾ ਕੈਨੇਡੀਅਨ ਤੈਰਾਕ ਟੇਲਰ ਨੇ 1 ਗੋਲਡ, 5 ਸਿਲਵਰ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਟੇਲਰ ਆਪਣੇ ਜਿੱਤੇ ਹੋਏ ਤਮਗਿਆਂ ਨੂੰ ਗਲ 'ਚ ਪਾ ਕੇ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਟੇਲਰ ਤੋਂ ਪਹਿਲਾਂ ਇਸ ਰਿਕਾਰਡ ਨੂੰ ਕੋਈ ਬਣਾ ਸਕਿਆ ਹੈ। ਇਸ ਤੋਂ ਪਹਿਲਾਂ 1966 'ਚ ਕੈਨੇਡੀਅਨ ਤੈਰਾਕ ਈਲੇਨ ਟੈਂਨਰ ਨੇ 7 ਤਮਗੇ ਜਿੱਤੇ ਸਨ। ਟੇਲਰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੀ ਸਿੰਗਲ ਕੈਨੇਡੀਅਨ ਫੀਮੇਲ ਖਿਡਾਰਣ ਹੈ। ਇਸ ਤੋਂ ਪਹਿਲਾਂ ਟੇਲਰ 2016 ਦੀਆਂ ਰਿਓ ਉਲਪਿੰਕ ਖੇਡਾਂ 'ਚ ਕਾਂਸੇ ਦਾ ਤਮਗਾ ਜਿੱਤ ਚੁੱਕੀ ਹੈ। ਟੇਲਰ ਦਾ ਜਨਮ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਕਲੋਨਾ 'ਚ ਸਾਲ 2000 'ਚ ਹੋਇਆ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਧੀ ਤੈਰਾਕੀ ਦੀ ਚੰਗੀ ਖਿਡਾਰਣ ਹੈ ਅਤੇ ਉਸ ਨੇ 8 ਤਮਗੇ ਜਿੱਤੇ।